ਨਿਊਜ਼ ਪੰਜਾਬ
5 ਫ਼ਰਵਰੀ 2026
ਹਵਾਈ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਹੈ ਕਿ Air India ਨੇ ਹਲਵਾਰਾ ਹਵਾਈ ਅੱਡੇ ਲਈ ਆਪਣਾ ਉਡਾਣ ਸ਼ਡਿਊਲ ਜਾਰੀ ਕਰ ਦਿੱਤਾ ਹੈ, ਜਿਸ ਅਧੀਨ ਦਿੱਲੀ–ਹਲਵਾਰਾ–ਦਿੱਲੀ ਰੂਟ ‘ਤੇ ਰੋਜ਼ਾਨਾ ਦੋ ਘਰੇਲੂ ਉਡਾਣਾਂ ਚਲਣਗੀਆਂ।
ਏਅਰ ਇੰਡੀਆ ਦੀ ਪਹਿਲੀ ਉਡਾਣ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 7 ਵਜੇ ਹਲਵਾਰਾ ਪਹੁੰਚੇਗੀ। ਉਹੀ ਉਡਾਣ ਹਲਵਾਰਾ ਤੋਂ ਸਵੇਰੇ 7:40 ਵਜੇ ਦਿੱਲੀ ਲਈ ਰਵਾਨਾ ਹੋਵੇਗੀ। ਦੂਜੀ ਉਡਾਣ ਦਿੱਲੀ ਤੋਂ ਦੁਪਹਿਰ 1:35 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 2:35 ਵਜੇ ਹਲਵਾਰਾ ਪਹੁੰਚੇਗੀ, ਦੁਪਹਿਰ 3:40 ਵਜੇ ਦਿੱਲੀ ਲਈ ਵਾਪਸ ਰਵਾਨਾ ਹੋਵੇਗੀ ਅਤੇ ਸ਼ਾਮ 4:40 ਵਜੇ ਉਤਰੇਗੀ। ਦੂਜੇ ਪੜਾਅ ਵਿੱਚ ਕਾਰਗੋ ਅਤੇ ਫਿਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਹੈ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਲੁਧਿਆਣਾ ਦੇ ਉਦਯੋਗ ਅਤੇ ਮਾਲਵਾ ਖੇਤਰ ਦੇ ਆਰਥਿਕ ਵਿਕਾਸ ਨੂੰ ਵੱਡਾ ਬਲ ਮਿਲੇਗਾ।ਦੱਸ ਦੇਈਏ ਕਿ 1 ਫਰਵਰੀ ਨੂੰ ਪ੍ਰਧਾਨ ਮੰਤਰੀ Narendra Modi ਵੱਲੋਂ ਉਦਘਾਟਨ ਤੋਂ ਬਾਅਦ ਹਲਵਾਰਾ ਹਵਾਈ ਅੱਡੇ ‘ਤੇ ਜਨਤਕ ਦਾਖਲਾ ਸੀਮਿਤ ਹੈ ਅਤੇ ਘਰੇਲੂ ਉਡਾਣਾਂ ਦੀ ਸ਼ੁਰੂਆਤ ਨਾਲ ਸਾਹਨੇਵਾਲ ਹਵਾਈ ਅੱਡਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
