ਨਿਊਜ਼ ਪੰਜਾਬ
2 ਫ਼ਰਵਰੀ 2026
ਪਾਕਿਸਤਾਨ ਨੂੰ ਆਈਸੀਸੀ ਟੀ-20 ਵਿਸ਼ਵ ਕੱਪ 2026 ਵਿੱਚ ਹਿੱਸਾ ਲੈਣ ਦੀ ਮਨਜ਼ੂਰੀ ਮਿਲ ਗਈ ਹੈ, ਪਰ ਪਾਕਿਸਤਾਨੀ ਸਰਕਾਰ ਨੇ ਭਾਰਤ ਵਿਰੁੱਧ ਖੇਡਣ ਤੋਂ ਇਨਕਾਰ ਕਰਕੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਸਰਕਾਰੀ ਐਲਾਨ ਅਨੁਸਾਰ, ਪਾਕਿਸਤਾਨੀ ਟੀਮ 15 ਫਰਵਰੀ ਨੂੰ ਭਾਰਤ ਨਾਲ ਹੋਣ ਵਾਲਾ ਨਿਰਧਾਰਤ ਮੈਚ ਨਹੀਂ ਖੇਡੇਗੀ। ਇਹ ਫੈਸਲਾ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਟੂਰਨਾਮੈਂਟ ਦੀਆਂ ਤਿਆਰੀਆਂ ਆਖ਼ਰੀ ਪੜਾਅ ‘ਚ ਹਨ। ਪਾਕਿਸਤਾਨ ਦੇ ਇਸ ਕਦਮ ਦਾ ਟੀ-20 ਵਿਸ਼ਵ ਕੱਪ ‘ਤੇ ਡੂੰਘਾ ਅਸਰ ਪੈ ਸਕਦਾ ਹੈ ਅਤੇ ਹੁਣ ਸਾਰਿਆਂ ਦੀ ਨਜ਼ਰ ਆਈਸੀਸੀ ਦੇ ਅਗਲੇ ਫੈਸਲੇ ‘ਤੇ ਟਿਕੀ ਹੋਈ ਹੈ।
