ਨਿਊਜ਼ ਪੰਜਾਬ
2 ਫ਼ਰਵਰੀ 2026
ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਨੇੜੇ ਅਚਾਨਕ ਦੱਸ ਵਿਦਿਆਰਥੀਆਂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ Gurdaspur ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਵਿਦਿਆਰਥੀਆਂ ਨੇ ਦੱਸਿਆ ਕਿ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਨੂੰ ਉਲਟੀਆਂ ਅਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਆਈਆਂ, ਜਿਸ ਕਾਰਨ ਫੂਡ ਪੋਇਜ਼ਨਿੰਗ ਦਾ ਸ਼ੱਕ ਜਤਾਇਆ ਜਾ ਰਿਹਾ ਹੈ।ਉੱਥੇ ਹੀ ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਸਹੀ ਖਾਣਾ ਨਾ ਦੇਣ ’ਤੇ ਅਸੀਂ ਪਹਿਲਾਂ ਵੀ ਇੱਕ ਤੋਂ ਵਾਰ ਸ਼ਿਕਾਇਤ ਕੀਤੀ ਹੈ ਉਥੇ ਹੀ ਇਸ ਸਬੰਧ ਵਿੱਚ ਬੱਚਿਆਂ ਨੇ ਕਿਹਾ ਕਿ 8:30 ਵਜੇ 8 ਤੋਂ 10 ਬੱਚਿਆਂ ਦੀ ਸਿਹਤ ਇੱਕਦਮ ਵਿਗੜ ਗਈ ਜਿਸ ਕਰਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਉੱਥੇ ਹੀ ਇਸ ਸਬੰਧ ਵਿੱਚ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਬਿਲਕੁਲ ਸਾਫ ਸੁਥਰਾ ਖਾਣਾ ਦਿੱਤਾ ਜਾਂਦਾ ਹੈ, ਬੱਚਿਆਂ ਦੀ ਸਿਹਤ ਅਚਾਨਕ ਖਰਾਬ ਹੋਈ ਹੈ। ਮੈਂ ਅੱਜ ਮੈਡੀਕਲ ਲੀਵ ’ਤੇ ਸੀ ਮੇਰੀ ਤਬੀਅਤ ਖਰਾਬ ਸੀ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਸਿਵਲ ਹਸਪਤਾਲ ਵਿਖੇ ਆਇਆ ਹਾਂ ਉੱਥੇ ਹੀ ਬੱਚਿਆਂ ਦੀ ਹਾਲਤ ਕਾਫੀ ਜਿਆਦਾ ਖਰਾਬ ਸੀ ਦਰਦ ਦੇ ਨਾਲ ਬੱਚੇ ਤੜਫ ਰਹੇ ਸੀ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਗੁਰਦਾਸਪੁਰ ਦੇ ਹਨ ਉਹ ਆਪਣੇ ਬੱਚਿਆਂ ਦਾ ਹਾਲ ਜਾਨਣ ਹਸਪਤਾਲ ਵਿੱਚ ਆ ਗਏ।
ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਬੀਤੇ ਦਿਨ ਬੱਚਿਆਂ ਨੂੰ ਆਇਰਨ ਦੀ ਗੋਲੀ ਦਿੱਤੀ ਗਈ ਸੀ, ਸੰਭਵ ਹੈ ਕਿ ਉਸ ਕਾਰਨ ਵੀ ਸਿਹਤ ‘ਤੇ ਅਸਰ ਪਿਆ ਹੋਵੇ, ਹਾਲਾਂਕਿ ਡਾਕਟਰਾਂ ਮੁਤਾਬਕ ਸਾਰੇ ਬੱਚਿਆਂ ਦੀ ਹਾਲਤ ਹੁਣ ਸਥਿਰ ਹੈ।
