ਨਿਊਜ਼ ਪੰਜਾਬ
20 ਜਨਵਰੀ 2026
ਭਾਰਤ ਦੀ ਦਿੱਗਜ਼ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਆਪਣੇ ਖੇਡ ਕਰੀਅਰ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਗੋਡਿਆਂ ਦੀ ਗੰਭੀਰ ਸਮੱਸਿਆ ਅਤੇ ਪੂਰੀ ਤਰ੍ਹਾਂ ਰਿਕਵਰੀ ਨਾ ਹੋਣ ਕਾਰਨ ਉਹ ਇਹ ਮੁਸ਼ਕਲ ਫੈਸਲਾ ਲੈਣ ਲਈ ਮਜਬੂਰ ਹੋਈ। ਇੱਕ ਪੋਡਕਾਸਟ ਦੌਰਾਨ ਸਾਇਨਾ ਨੇ ਦੱਸਿਆ ਕਿ ਉਸਦੇ ਗੋਡਿਆਂ ਵਿੱਚ ਕਾਫ਼ੀ ਦਰਦ ਅਤੇ ਸਮੱਸਿਆ ਰਹੀ ਹੈ, ਜਿਸ ਕਰਕੇ ਉੱਚ ਪੱਧਰੀ ਸਿਖਲਾਈ ਅਤੇ ਮੁਕਾਬਲੇ ਵਿੱਚ ਖੇਡਣਾ ਅਸੰਭਵ ਹੋ ਗਿਆ ਸੀ। ਉਸਨੇ ਕਿਹਾ ਕਿ ਸਰੀਰ ਦੀਆਂ ਹੱਦਾਂ ਨੂੰ ਸਮਝਦਿਆਂ ਹੋਏ ਹੁਣ ਸੰਨਿਆਸ ਹੀ ਸਭ ਤੋਂ ਠੀਕ ਰਾਹ ਹੈ। ਸਾਇਨਾ ਨੇਹਵਾਲ ਦਾ ਇਹ ਫੈਸਲਾ ਭਾਰਤੀ ਬੈਡਮਿੰਟਨ ਲਈ ਇੱਕ ਭਾਵੁਕ ਪਲ ਹੈ, ਕਿਉਂਕਿ ਉਸਨੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ ਦੇਸ਼ ਨੂੰ ਕਈ ਇਤਿਹਾਸਕ ਉਪਲਬਧੀਆਂ ਦਿਵਾਈਆਂ।
