
ਲੁਧਿਆਣਾ, 31 ਦਸੰਬਰ – ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਹ ਸਮਾਗਮ ਜਨਵਰੀ 1 ਤੋਂ ਲੈਕੇ 5 ਜਨਵਰੀ ਦਿਨ ਸੋਮਵਾਰ ਤੱਕ ਚੱਲਣਗੇ ਅਤੇ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ ਸ਼ਹਿਯੋਗ ਸਦਕਾ 17 ਦਸੰਬਰ ਤੋਂ ਪ੍ਰਭਾਤ ਫੇਰੀਆਂ ਸਜਾਈਆ ਜਾ ਰਹੀਆ ਹਨ ਜਿਨਾਂ ਸਮਾਪਤੀ 31 ਦਸੰਬਰ ਨੂ ਹੋ ਗਈ ਹੈ। ਅਤੇ 1 ਜਨਵਰੀ ਵੀਰਵਾਰ ਅਮ੍ਰਿਤ ਵੇਲੇ ਤੋਂ ਇਹ ਸਮਾਗਮ ਸੁਰੂ ਹੋ ਜਾਣਗੇ।ਸਵੇਰੇ ਪ੍ਰਕਾਸ ਤੋਂ ਬਾਅਦ ਨਿਤਨੇਮ, ਆਸਾ ਜੀ ਦੀ ਵਾਰ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਕਿਤੇ ਜਾਣਗੇ। ਇਸ ਮੌਕੇ ਗੁਰੂ ਘਰ ਦੇ ਹਜੂਰੀ ਰਾਗੀ ਭਾਈ ਗਗਨਦੀਪ ਸਿੰਘ ਅਮਨਦੀਪ ਸਿੰਘ ਸੰਗਤਾ ਨੂੰ ਕੀਰਤਨ ਸ੍ਰਵਣ ਕਰਵਾਉਣਗੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਖੰਡਪਾਠ ਮਿਤੀ 3 ਦਿਨ ਸ਼ਨੀਵਾਰ ਨੂੰ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੀ ਸਮਾਪਤੀ ਦੇ ਭੋਗ ਮਿਤੀ 5 ਦਿਨ ਸੋਮਵਾਰ ਨੂੰ ਪਾਏ ਜਾਣਗੇ।
ਅਤੇ ਮਿਤੀ 1 ਜਨਵਰੀ ਦਿਨ ਵੀਰਵਾਰ ਸਾਮ ਸੋਧਰ ਰਹਿਰਾਸ ਦੀ ਚੌਂਕੀ ਤੋਂ ਬਾਅਦ 7:15 ਤੋਂ 8:30 ਵੱਜੇ ਤੱਕ ਭਾਈ ਉਂਕਾਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਸ੍ਰਵਣ ਕਰਵਾਉਣਗੇ ਅਤੇ ਅਰਦਾਸ ਹੁਕਮਨਾਮੇ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਅਤੇ ਮਿੱਤੀ 2 ਦਿਨ ਸ਼ੁਕਰਵਾਰ ਨੂੰ ਸ਼ਾਮ 7:30 ਤੋਂ 9 ਵੱਜੇ ਤੱਕ ਪੰਥਕ ਢਾਡੀ ਜੱਥਾ ਭਾਈ ਲਖਵਿੰਦਰ ਸਿੰਘ ਪਾਰਸ ਅੰਬਾਲੇ ਵਾਲੇ ਅਤੇ 3 ਮਿਤੀ 3 ਦਿਨ ਸ਼ਨੀਵਾਰ ਨੂੰ ਸ਼ਾਮ 7:15 ਤੋਂ 8:30 ਵੱਜੇ ਤੱਕ ਗਿਆਨੀ ਸਾਹਿਬ ਸਿੰਘ ਜੀ ਲੱਖਣਾ ਅੰਮ੍ਰਿਤਸਰ ਸਾਹਿਬ ਵਾਲੇ ਸੰਗਤਾਂ ਨੂੰ ਗੁਰੂ ਇਤਿਹਾਸ ਦੀ ਕਥਾ ਸ੍ਰਵਨ ਕਰਵਾਉਣਗੇ ਅਤੇ ਮਿੱਤੀ ਜਨਵਰੀ 4 ਦਿਨ ਐਤਵਾਰ ਸ਼ਾਮ ਨੂੰ 7:15 ਤੋਂ 8:30 ਭਾਈ ਸਰਵਣ ਸਿੰਘ ਜੀ ਕੈਨੇਡਾ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਨਿਹਾਲ ਕਰਨਗੇ ਅਤੇ ਮਿੱਤੀ 5 ਦਿਨ ਸੋਮਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਸਹਿਤ ਮਨਾਈਆ ਜਾਵੇਗਾ। ਜਿਸ ਵਿੱਚ ਸਵੇਰੇ ਅਮ੍ਰਿਤ ਵੇਲੇ ਤੋਂ ਹੀ ਨਿਤਨੇਮ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕਿਤੇ ਜਾਣਗੇ। ਅਤੇ 7 :25 ਤੋਂ 8 ਵੱਜੇ ਤੱਕ ਸ਼੍ਰੀ ਆਖੰਡਪਾਠ ਸਾਹਿਬ ਜੀ ਦੀ ਸਮਾਪਤੀ ਦੇ ਭੋਗ ਪਾਏ ਜਾਣਗੇ।ਅਤੇ 8 ਵੱਜੇ ਤੋਂ 8:45 ਤੱਕ ਹਜੂਰੀ ਰਾਗੀ ਗੁਰਦੁਵਾਰਾ ਸਾਹਿਬ ਭਾਈ ਗਗਨਦੀਪ ਸਿੰਘ ਅਮਨਦੀਪ ਸਿੰਘ ਸੰਗਤਾ ਨੂੰ ਕੀਰਤਨ ਸ੍ਰਵਣ ਕਰਵਾਉਣਗੇ ਅਤੇ 8:45 ਤੋਂ 9:15 ਤੱਕ ਗਿਆਨੀ ਹਰਪ੍ਰੀਤ ਸਿੰਘ ਮੀਤ ਗ੍ਰੰਥੀ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਦੇ ਜੀਵਨ ਵਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ। ਉਨ੍ਹਾਂ ਤੋਂ ਬਾਅਦ 9:15 ਤੋਂ 10:15 ਵੱਜੇ ਤੱਕ ਭਾਈ ਸੱਤਾ ਭਾਈ ਬਲਵੰਡ ਅਕੈਡਮੀ ਦੇ ਬੱਚੇ ਸੰਗਤਾਂ ਨੂੰ ਕੀਰਤਨ ਸ੍ਰਵਣ ਕਰਵਾਉਣਗੇ ਅਤੇ ਉਪਰੰਤ 10:15 ਵੱਜੇ ਤੋਂ 12 ਵੱਜੇ ਤੱਕ ਗੁਰਦੁਆਰਾ ਸਾਹਿਬ ਦੀ ਇਸਤ੍ਰੀ ਸਤਿਸੰਗ ਸਭਾ ਦੀਆ ਬੀਬੀਆਂ ਵੀ ਸੰਗਤਾਂ ਨੂੰ ਕੀਰਤਨ ਸ੍ਰਵਣ ਕਰਾਉਣਗੀਆ। ਦੁਪਹਿਰ 12 ਵੱਜੇ ਤੋਂ 1:15 ਵੱਜੇ ਤੱਕ ਗਿਆਨੀ ਹਰਪ੍ਰੀਤ ਸਿੰਘ ਜੀ (ਵਡਾਲਾ) ਵਾਲੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਵਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ। ਅੰਤ ਵਿੱਚ 1:15 ਤੋਂ 2:30 ਵੱਜੇ ਤੱਕ ਭਾਈ ਦਿਲਬਾਗ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸ੍ਰਵਣ ਕਰਵਾਉਣਗੇ ਅਤੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਨਗੇ ਅਰਦਾਸ ਹੁਕਮਨਾਮੇ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਅਤੇ ਸਾਮ ਦੇ ਸਮਾਗਮ ਵਿੱਚ ਸੋਧਰ ਰਹਿਰਾਸ ਦੀ ਚੌਂਕੀ ਤੋਂ ਬਾਅਦ ਕਵੀਸ਼ਰੀ ਜੱਥਾ ਗੁਰੂਕਾਰਾਜ (ਡਾਕਟਰ ਗੁਰਸਿਮਰਨ ਕੌਰ ਪੀ, ਐਚ, ਡੀ,) ਵਾਲੇ ਸ਼ਾਮ 7ਵੱਜੇ ਤੋਂ 8:30 ਵੱਜੇ ਤੱਕ ਸੰਗਤਾਂ ਨੂੰ ਕਵਿਤਾਵਾਂ ਰਾਹੀਂ ਗੁਰਇਤਿਹਾਸ ਸ੍ਰਵਨ ਕਰਵਾਉਣਗੇ ਅਤੇ ਸਮਾਪਤੀ ਤੇ 8:30 ਵੱਜੇ ਤੋਂ 9:30 ਵੱਜੇ ਤੱਕ ਭਾਈ ਗੁਰਚਰਨ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਕੀਰਤਨੀ ਜਥਾ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸ੍ਰਵਣ ਕਰਵਾਉਣਗੇ ਅਤੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਨਗੇ ਅਤੇ ਅਰਦਾਸ ਹੁਕਮਨਾਮੇ ਉਪਰੰਤ ਗੁਰੂ ਕਾ ਲੰਗਰ ਅਤੇ ਦੁੱਧ ਜਲੇਬੀਆਂ ਦਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ। ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਟਾਈਮ ਸਿਰ ਗੁਰੂਦਵਾਰਾ ਸਾਹਿਬ ਪਹੁੰਚ ਕੇ ਕਥਾ ਅਤੇ ਕੀਰਤਨ ਸ਼ਮਾਗਮ ਦਾ ਆਨੰਦ ਮਾਨਣ ਅਤੇ ਆਪਣਾ ਜੀਵਨ ਸਫਲਾ ਕਰਨ।
