ਧਾਰਮਿਕ ਸਥਾਨ, ਹੋਟਲ, ਰੈਸਤਰਾਂ, ਸ਼ਾਪਿੰਗ ਮਾਲਜ਼ ਅਤੇ ਹੋਰ ਸੇਵਾਵਾਂ ਚਾਲੂ ਕਰਨ ਬਾਰੇ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ -8 ਜੂਨ ਤੋਂ ਲਾਗੂ ਹੋਣਗੀਆਂ ਨਵੀਂਆਂ ਹਦਾਇਤਾਂ – ਜ਼ਿਲ•ਾ ਮੈਜਿਸਟ੍ਰੇਟ

ਮਿਸ਼ਨ ਫਤਹਿ-

ਨਿਊਜ਼ ਪੰਜਾਬ

ਲੁਧਿਆਣਾ, 6 ਜੂਨ -ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ 19 ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਫਤਹਿ’ ਤਹਿਤ ਧਾਰਮਿਕ ਸਥਾਨ, ਹੋਟਲ, ਰੈਸਤਰਾਂ, ਸ਼ਾਪਿੰਗ ਮਾਲਜ਼ ਅਤੇ ਹੋਰ ਸੇਵਾਵਾਂ ਚਾਲੂ ਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜੋ ਕਿ 8 ਜੂਨ, 2020 ਤੋਂ ਲਾਗੂ ਮੰਨੀਆਂ ਜਾਣਗੀਆਂ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਨ•ਾਂ ਅਦਾਰਿਆਂ ਅਤੇ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ।
ਸ਼ਾਪਿੰਗ ਮਾਲਜ਼ ਖੋਲ•ਣ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਹੁਣ ਮਾਲਜ਼ ਵਿੱਚ ਪ੍ਰਵੇਸ਼ ਕਰਨ ਲਈ ਹਰੇਕ ਵਿਅਕਤੀ ਦੇ ਮੋਬਾਈਲ ‘ਤੇ ਕੋਵਾ ਐਪ ਡਾਊਨਲੋਡ ਹੋਣਾ ਲਾਜ਼ਮੀ ਹੈ। ਮਾਲਜ਼ ਵਿੱਚ ਬਿਨ•ਾ ਮਤਲਬ ਜਾਂ ਫਜ਼ੂਲ ਘੁੰਮਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਾਲਜ਼ ਵਿੱਚ ਲੋਕਾਂ ਦੀ ਗਿਣਤੀ ‘ਤੇ ਨਿਯੰਤਰਣ ਰੱਖਣ ਲਈ ਟੋਕਨ ਸਿਸਟਮ ਚਲਾਉਣਾ ਪਵੇਗਾ। ਇਕ ਸਮੇਂ ਨਿਰਧਾਰਤ ਗਿਣਤੀ ਵਿੱਚ ਹੀ ਲੋਕਾਂ ਦਾ ਮਾਲਜ਼ ਅੰਦਰ ਜਾਣਾ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ।
ਉਨ•ਾਂ ਦੱਸਿਆ ਕਿ ਮਾਲਜ਼ ਵਿੱਚ ਚੱਲਦੀਆਂ ਦੁਕਾਨਾਂ ਵਿੱਚ ਵੀ ਗਾਹਕਾਂ ਦੀ ਗਿਣਤੀ ਇਸ ਹਿਸਾਬ ਨਾਲ ਨਿਰਧਾਰਤ ਕੀਤੀ ਗਈ ਹੈ ਕਿ ਹਰੇਕ ਵਿਅਕਤੀ ਵਿੱਚ 6 ਫੁੱਟ ਜਾਂ 2 ਗਜ਼ ਦੀ ਦੂਰੀ ਲਾਜ਼ਮੀ ਹੋਵੇ। ਕਾਮਨ ਖੇਤਰਾਂ ਵਿੱਚ ਮਾਲਜ ਦੀ ਕੁੱਲ ਸਮੱਰਥਾ ਦਾ 25 ਫੀਸਦੀ ਹਿੱਸਾ ਲੋਕ ਹੀ ਘੁੰਮ ਫਿਰ ਸਕਣਗੇ। ਮਾਲ ਪ੍ਰਬੰਧਕ ਇਹ ਯਕੀਨੀ ਬਣਾਉਣਗੇ ਕਿ ਮਾਲ ਅਤੇ ਦੁਕਾਨਾਂ ਵਿੱਚ ਇੱਕ ਸਮੇਂ 50 ਫੀਸਦੀ ਤੋਂ ਵਧੇਰੇ ਲੋਕ ਪ੍ਰਵੇਸ਼ ਨਾ ਕਰ ਸਕਣ।
ਹਰੇਕ ਦੁਕਾਨ ਵਿੱਚ ਜਾਂ ਉਡੀਕ ਸਥਾਨ ਵਿੱਚ ਸਮਾਜਿਕ ਦੂਰੀ ਯਕੀਨੀ ਬਣਾਈ ਰੱਖਣ ਲਈ ਮਾਰਕਰ ਦੇ ਨਾਲ ਨਿਸ਼ਾਨ ਲਗਾਏ ਜਾਣੇ ਜ਼ਰੂਰੀ ਹਨ। ਲਿਫ਼ਟ ਦੀ ਵਰਤੋਂ ਸਿਰਫ਼ ਅਪੰਗ ਵਿਅਕਤੀਆਂ ਦੁਆਰਾ ਹੀ ਕੀਤੀ ਜਾ ਸਕੇਗੀ। ਐਸਕਲੇਟਰਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ। ਟਰਾਇਲ ਰੂਮ ਆਦਿ ਨਹੀਂ ਵਰਤੇ ਜਾ ਸਕਣਗੇ। ਸਿਹਤ ਵਿਭਾਗ ਦੀਆਂ ਟੀਮਾਂ ਮਾਲਜ਼ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ ਦੀ ਜਾਂਚ ਸਮੇਂ-ਸਮੇਂ ‘ਤੇ ਕਰਦੀਆਂ ਰਹਿਣਗੀਆਂ। ਰੈਸਤਰਾਂ ਅਤੇ ਫੂਡ ਕੋਰਟਸ ਨੂੰ ਸਿਰਫ਼ ਟੇਕ ਅਵੇਅ ਅਤੇ ਹੋਮ ਡਲਿਵਰੀ ਸੇਵਾ ਲਈ ਹੀ ਚਲਾਇਆ ਜਾ ਸਕਦਾ ਹੈ। ਪ੍ਰਬੰਧਕ ਆਲੇ ਦੁਆਲੇ ਦੀ ਸਫਾਈ, ਸਮਾਜਿਕ ਦੂਰੀ ਅਤੇ ਮਾਸਕ ਆਦਿ ਪਾਉਣਾ ਯਕੀਨੀ ਬਣਾਉਣਗੇ।
ਇਸੇ ਤਰ•ਾਂ ਰੈਸਤਰਾਂ ਆਦਿ ਨੂੰ ਸਿਰਫ਼ ਟੇਕ ਅਵੇਅ ਅਤੇ ਹੋਮ ਡਲਿਵਰੀ ਆਦਿ ਲਈ ਖੋਲਿਆ ਜਾ ਸਕੇਗਾ। ਅੰਦਰ ਬਿਠਾ ਕੇ ਖੁਵਾਉਣ ਦੀ ਹਾਲੇ ਆਗਿਆ ਨਹੀਂ ਹੈ। ਹੋਮ ਡਲਿਵਰੀ ਰਾਤ 8 ਵਜੇ ਤੱਕ ਕੀਤੀ ਜਾ ਸਕੇਗੀ। ਇਸ ਸੰਬੰਧੀ ਅਗਲਾ ਰਿਵਿਊ 15 ਜੂਨ, 2020 ਨੂੰ ਕੀਤਾ ਜਾਵੇਗਾ। ਹੋਟਲਾਂ ਵਿੱਚ ਚੱਲਦੇ ਰੈਸਤਰਾਂ ਵੱਲੋਂ ਕਮਰਿਆਂ ਵਿੱਚ ਮਹਿਮਾਨਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਸਕੇਗਾ। ਇਸ ਬਾਰੇ ਵੀ ਅਗਲਾ ਫੈਸਲਾ 15 ਜੂਨ ਤੋਂ ਬਾਅਦ ਲਿਆ ਜਾਵੇਗਾ। ਰਾਤ ਦਾ ਕਰਫਿਊ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਆਮ ਵਿਅਕਤੀ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਘਰੋਂ ਬਾਹਰ ਨਿਕਲ ਸਕਦੇ ਹਨ। ਹੋਟਲਾਂ ਆਦਿ ਵਿੱਚ ਮਹਿਮਾਨ ਆਪਣੀ ਫਲਾਈਟ ਜਾਂ ਰੇਲ ਦੇ ਸ਼ਡਿਊਲ ਮੁਤਾਬਿਕ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਆ ਜਾ ਸਕਣਗੇ। ਕਰਫਿਊ ਸਮੇਂ ਦੌਰਾਨ ਏਅਰ ਅਤੇ ਰੇਲ ਟਿਕਟ ਇੱਕ ਵਿਅਕਤੀ ਨੂੰ ਇੱਕ ਸਮੇਂ ਕਰਫਿਊ ਪਾਸ ਵਜੋਂ ਵਰਤੀ ਜਾ ਸਕੇਗੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਪੂਜਾ ਅਤੇ ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲ•ੇ ਰਹਿ ਸਕਣਗੇ। ਹਰੇਕ ਸਥਾਨ ‘ਤੇ ਸ਼ਰਧਾਲੂਆਂ ਦੀ ਸੰਖਿਆ 20 ਤੋਂ ਜਿਆਦਾ ਨਹੀਂ ਹੋਣੀ ਚਾਹੀਦੀ ਹੈ। ਪੂਜਾ ਆਦਿ ਦਾ ਸਮਾਂ ਸ਼ਰਧਾਲੂਆਂ ਵਿੱਚ ਗਰੁੱਪਾਂ ਵਿੱਚ ਵੰਡਿਆ ਜਾ ਸਕੇਗਾ। ਇਨ•ਾਂ ਸਥਾਨਾਂ ‘ਤੇ ਪ੍ਰਸ਼ਾਦ, ਲੰਗਰ ਅਤੇ ਹੋਰ ਭੋਜਨ ਆਦਿ ਵੰਡਣ ਦੀ ਬਿਲਕੁਲ ਮਨਾਹੀ ਹੋਵੇਗੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਨ•ਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਨੂੰ ਆਪਦਾ ਪ੍ਰਬੰਧਨ ਐਕਟ 2005 ਦੀਆਂ 51 ਤੋਂ 60 ਧਾਰਾਵਾਂ ਅਤੇ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਸਖ਼ਤ ਕਾਨੂੰਨੀ ਸਜਾਵਾਂ ਦਾ ਸਾਹਮਣਾ ਕਰਨਾ ਪਵੇਗਾ। ਉਨ•ਾਂ ਸਪੱਸ਼ਟ ਕੀਤਾ ਕਿ ਉਕਤ ਸਾਰੇ ਅਦਾਰਿਆਂ ਅਤੇ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਆਲੇ ਦੁਆਲੇ ਦੀ ਸਫਾਈ ਰੱਖਣ, ਮਾਸਕ ਦੀ ਵਰਤੋਂ ਅਤੇ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ ਬਹੁਤ ਲਾਜ਼ਮੀ ਹੋਵੇਗਾ।