ਰੈਸਟੋਰੈਂਟ ਵਿਚ ਬੈਠ ਕੇ ਖਾਣਾ ਖਾਣ ਦੀ ਤਿਆਰੀ ਨਾ ਕਰੋ – ਮਾਲਜ਼ ਵਿੱਚ ਗੇੜੀਆਂ ਮਾਰਨ ਵਾਲੇ ਵੀ ਰਹਿਣ ਸੁਚੇਤ – ਰਾਤ ਘਰਾਂ ਵਿੱਚ ਹੀ ਗੁਜ਼ਾਰੋ ! — – ਪੜ੍ਹੋ ਹੋਰ ਵੀ ਨਵੀਆਂ ਹਦਾਇਤਾਂ
ਨਿਊਜ਼ ਪੰਜਾਬ
ਲੁਧਿਆਣਾ ,6 ਜੂਨ – 8 ਜੂਨ ਤੋਂ ਲੁਧਿਆਣਾ ਵਿਚ ਰੈਸਤਰਾਂ ਆਦਿ ਨੂੰ ਸਿਰਫ਼ ਟੇਕ ਅਵੇਅ ਅਤੇ ਹੋਮ ਡਲਿਵਰੀ ਆਦਿ ਲਈ ਖੋਲਿਆ ਜਾ ਸਕੇਗਾ। ਅੰਦਰ ਬਿਠਾ ਕੇ ਖੁਵਾਉਣ ਦੀ ਹਾਲੇ ਆਗਿਆ ਨਹੀਂ ਹੈ।ਜਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਬੰਧਕ ਆਲੇ ਦੁਆਲੇ ਦੀ ਸਫਾਈ, ਸਮਾਜਿਕ ਦੂਰੀ ਅਤੇ ਮਾਸਕ ਆਦਿ ਪਾਉਣਾ ਯਕੀਨੀ ਬਣਾਉਣਗੇ। ਇਸੇ ਤਰ•ਾਂ ਹੋਮ ਡਲਿਵਰੀ ਰਾਤ 8 ਵਜੇ ਤੱਕ ਕੀਤੀ ਜਾ ਸਕੇਗੀ। ਇਸ ਸੰਬੰਧੀ ਅਗਲਾ ਰਿਵਿਊ 15 ਜੂਨ, 2020 ਨੂੰ ਕੀਤਾ ਜਾਵੇਗਾ। ਹੋਟਲਾਂ ਵਿੱਚ ਚੱਲਦੇ ਰੈਸਤਰਾਂ ਵੱਲੋਂ ਕਮਰਿਆਂ ਵਿੱਚ ਮਹਿਮਾਨਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਸਕੇਗਾ। ਇਸ ਬਾਰੇ ਵੀ ਅਗਲਾ ਫੈਸਲਾ 15 ਜੂਨ ਤੋਂ ਬਾਅਦ ਲਿਆ ਜਾਵੇਗਾ। ਰਾਤ ਦਾ ਕਰਫਿਊ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਆਮ ਵਿਅਕਤੀ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਘਰੋਂ ਬਾਹਰ ਨਿਕਲ ਸਕਦੇ ਹਨ। ਹੋਟਲਾਂ ਆਦਿ ਵਿੱਚ ਮਹਿਮਾਨ ਆਪਣੀ ਫਲਾਈਟ ਜਾਂ ਰੇਲ ਦੇ ਸ਼ਡਿਊਲ ਮੁਤਾਬਿਕ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਆ ਜਾ ਸਕਣਗੇ। ਕਰਫਿਊ ਸਮੇਂ ਦੌਰਾਨ ਏਅਰ ਅਤੇ ਰੇਲ ਟਿਕਟ ਇੱਕ ਵਿਅਕਤੀ ਨੂੰ ਇੱਕ ਸਮੇਂ ਕਰਫਿਊ ਪਾਸ ਵਜੋਂ ਵਰਤੀ ਜਾ ਸਕੇਗੀ।
ਇਸੇ ਤਰ੍ਹਾਂ ਪੂਜਾ ਅਤੇ ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲ•ੇ ਰਹਿ ਸਕਣਗੇ। ਹਰੇਕ ਸਥਾਨ ‘ਤੇ ਸ਼ਰਧਾਲੂਆਂ ਦੀ ਸੰਖਿਆ 20 ਤੋਂ ਜਿਆਦਾ ਨਹੀਂ ਹੋਣੀ ਚਾਹੀਦੀ ਹੈ। ਪੂਜਾ ਆਦਿ ਦਾ ਸਮਾਂ ਸ਼ਰਧਾਲੂਆਂ ਵਿੱਚ ਗਰੁੱਪਾਂ ਵਿੱਚ ਵੰਡਿਆ ਜਾ ਸਕੇਗਾ। ਇਨ•ਾਂ ਸਥਾਨਾਂ ‘ਤੇ ਪ੍ਰਸ਼ਾਦ, ਲੰਗਰ ਅਤੇ ਹੋਰ ਭੋਜਨ ਆਦਿ ਵੰਡਣ ਦੀ ਬਿਲਕੁਲ ਮਨਾਹੀ ਹੋਵੇਗੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਹੁਣ ਮਾਲਜ਼ ਵਿੱਚ ਪ੍ਰਵੇਸ਼ ਕਰਨ ਲਈ ਹਰੇਕ ਵਿਅਕਤੀ ਦੇ ਮੋਬਾਈਲ ‘ਤੇ ਕੋਵਾ ਐਪ ਡਾਊਨਲੋਡ ਹੋਣਾ ਲਾਜ਼ਮੀ ਹੈ। ਮਾਲਜ਼ ਵਿੱਚ ਬਿਨ•ਾ ਮਤਲਬ ਜਾਂ ਫਜ਼ੂਲ ਘੁੰਮਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।