ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਅੱਜ; 12,814 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ

ਨਿਊਜ਼ ਪੰਜਾਬ

17 ਦਸੰਬਰ 2025

ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਦੱਸ ਦਈਏ ਕਿ 14 ਦਸੰਬਰ ਨੂੰ ਚੋਣਾਂ ਲਈ ਵੋਟਿੰਗ ਹੋਈ ਸੀ ।ਜਿਸ ਲਈ ਰਾਜਨੀਤਿਕ ਪਾਰਟੀਆਂ ਨੇ ਆਪਣੇ-ਆਪਣੇ ਸਮਰਥਕਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਚੋਣਾਂ ਤੋਂ ਬਾਅਦ ਸਿੱਧੇ ਵਿਧਾਨ ਸਭਾ ਚੋਣਾਂ ਹੋਣਗੀਆਂ, ਜਿਨ੍ਹਾਂ ਨੂੰ 2027 ਲਈ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਭਰੋਸੇਯੋਗਤਾ ਦਾਅ ‘ਤੇ ਲੱਗੀ ਹੋਈ ਹੈ।

ਦਿਲਚਸਪ ਗੱਲ ਇਹ ਹੈ ਕਿ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ 196 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ। ਇਹ ਸਾਰੇ ਉਮੀਦਵਾਰ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਜ਼ਿਲ੍ਹਾ ਪਰਿਸ਼ਦ ਦੇ 15 ਮੈਂਬਰ (ਤਰਨਤਾਰਨ ਤੋਂ 12 ਅਤੇ ਅੰਮ੍ਰਿਤਸਰ ਤੋਂ 3) ਅਤੇ ਬਲਾਕ ਸੰਮਤੀ ਦੇ 181 ਮੈਂਬਰ ਸ਼ਾਮਲ ਹਨ।

ਅੱਜ ਦੀ ਇਸ ਗਿਣਤੀ ਦੌਰਾਨ ਪੰਜਾਬ ਦੇ ਪੇਂਡੂ ਹਲਕਿਆਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਸਾਰੀਆਂ ਪਾਰਟੀਆਂ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ।

*ਰੋਪੜ ਦੇ ਲੋਦੀਮਾਜਰਾ ਬਲਾਕ ਸੰਮਤੀ ਜੋਨ ਤੋਂ ਆਪ ਦੀ ਉਮੀਦਵਾਰ ਮਨਜੀਤ ਕੋਰ ਜੈਤੂ ਹਨ

*ਜਗਰਾਉਂ ਚ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਪਹਿਲਾ ਰਿਜ਼ਲਟ ਕਾਂਗਰਸ ਦੇ ਹੱਕ ਵਿੱਚ ਆਇਆ। ਜਗਰਾਉਂ ਬਲਾਕ ਸੰਮਤੀ ਦੇ ਜ਼ੋਨ ਨੰਬਰ 24 ਅੱਬੂਪੁਰਾ ਤੋਂ ਕਾਂਗਰਸ ਪਾਰਟੀ ਦੀ ਪਰਮਜੀਤ ਕੌਰ ਨੇ 61 ਵੋਟਾਂ ਤੇ ਜਿੱਤ ਹਾਸਿਲ ਕੀਤੀ। ਬਲਾਕ ਸੰਮਤੀ ਚੋਣਾਂ ਦੇ ਪਹਿਲੇ ਰਿਜ਼ਲਟ ਵਿੱਚ ਕਾਂਗਰਸ ਦੀ ਜਿੱਤ ਨਾਲ ਕਾਂਗਰਸ ਨੇ ਜਸ਼ਨ ਮਨਾਇਆ।

*ਹਲਕਾ ਅਜਨਾਲਾ ਦੇ ਬਲਾਕ ਸੰਮਤੀ ਜੋਨ ਮਹਿਮਦ ਮੰਦਰਾਂਵਾਲਾ ਤੋਂ AAP ਦੀ ਉਮੀਦਵਾਰ ਜਗਦੀਸ਼ ਦਵਿੰਦਰ ਕੌਰ ਜੇਤੂ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਅਮਨਦੀਪ ਕੌਰ ਨੂੰ 165 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਹਨ।

*ਫਰੀਦਕੋਟ ਜਿਲ੍ਹੇ ਦੇ ਜਿਲ੍ਹਾ ਪ੍ਰੀਸ਼ਦ ਸਰਕਲ ਗੋਲੇਵਾਲਾ ’ਚ ਅਕਾਲੀ ਦਲ ਦੀ ਜਿੱਤ:ਫਰੀਦਕੋਟ ’ਚ 189 ਵੋਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜਸਕਰਨਪ੍ਰੀਤ ਪਹਿਲੇ, 122 ਵੋਟਾਂ ਨਾਲ ਕਾਂਗਰਸ ਦਾ ਬਲਵੀਰ ਸਿੰਘ ਦੂਜੇ, 80 ਵੋਟਾਂ ਨਾਲ ਆਪ ਦਾ ਅਮਰਜੀਤ ਸਿੰਘ ਤੀਜੇ ਅਤੇ 24 ਵੋਟਾਂ ਨਾਲ ਬੀਜੇਪੀ ਦਾ ਅਮਰ ਸਿੰਘ ਚੌਥੇ ਸਥਾਨ ’ਤੇ

*ਹਲਕਾ ਅਟਾਰੀ ਦੇ ਜੋਨ ਮੋਦੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ:ਹਲਕਾ ਅਟਾਰੀ ਦੇ ਜੋਨ ਮੋਦੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਨਵਜੋਤ ਕੌਰ 89 ਵੋਟਾਂ ਨਾਲ ਬਲਾਕ ਸੰਮਤੀ ਦੀ ਚੋਣ ਜਿੱਤੀ

*ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ’ਚ ਮਿਲੀ ਜਿੱਤ:ਬਲੋਕ ਰੋਟੀ ਚੰਨਾ ਦੇ ਬਲਾਕ ਸੰਮਤੀ ਦੇ ਉਮੀਦਵਾਰ ਹਰਵਿੰਦਰ ਸਿੰਘ ਜੇਤੂ300 ਤੋਂ ਵੱਧ ਵੋਟਾਂ ਨਾਲ ਜੇਤੂ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਦੇ ਉਮੀਦਵਾਰ

*ਲੁਧਿਆਣਾ ਪਹਿਲੇ ਰਾਊਂਡ ਦੀ ਗਿਣਤੀ ਖਤਮ

ਬਾਜੜਾ ਕਲੋਨੀ ਤੋਂ ਕਾਂਗਰਸੀ ਉਮੀਦਵਾਰ ਰਾਜਕੁਮਾਰ ਰਾਜੂ ਬਲਾਕ ਸਮਤੀ ਵਿੱਚ ਸੱਤ ਵੋਟਾਂ ਨਾਲ ਜੇਤੂ , ਦੂਜੇ ਨੰਬਰ ਤੇ ਰਹੀ ਆਮ ਆਦਮੀ ਪਾਰਟੀ