ਪਟਿਆਲਾ’ਚ ਥਾਪਰ ਯੂਨੀਵਰਸਿਟੀ ਦੀ ਨਾਬਾਲਗ ਵਿਦਿਆਰਥਣ ਨੇ ਤੀਸਰੀ ਮੰਜਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ 

ਨਿਊਜ਼ ਪੰਜਾਬ

ਪਟਿਆਲਾ,12 ਫਰਵਰੀ 2025

ਪਟਿਆਲਾ ਦੀ ਥਾਪਰ ਯੂਨੀਵਰਸਿਟੀ ‘ਚ ਇੱਕ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੀ ਘਟਨਾ ਵਾਪਰੀ ਹੈ। ਉਕਤ ਲੜਕੀ ਵੱਲੋਂ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।ਜਾਣਕਾਰੀ ਅਨੁਸਾਰ ਲੜਕੀ ਨਾਬਾਲਗ ਹੈ ਅਤੇ ਬਾਰਵੀਂ ਜਮਾਤ ਵਿੱਚ ਨਾਨ ਮੈਡੀਕਲ ਪਾਸ ਕੀਤੀ ਸੀ। ਉਸਦੇ ਨੰਬਰ ਘੱਟ ਆਉਣ ਕਰਕੇ ਮਾਂ ਪਿਓ ਖੁਸ਼ ਨਹੀਂ ਸੀ ਤੇ ਉਸ ਨੂੰ ਅੱਗੇ ਪੜਾਉਣਾ ਨਹੀਂ ਚਾਹੁੰਦੇ ਸੀ ਲੇਕਿਨ ਕੁੜੀ ਅੱਗੇ ਪੜਨਾ ਚਾਹੁੰਦੀ ਸੀ। ਪਰਿਵਾਰ ਥਾਪਰ ਯੂਨੀਵਰਸਿਟੀ ਦੇ ਬੈਕ ਸਾਈਡ ਕੁਆਟਰਾਂ ਦੇ ਵਿੱਚ ਰਹਿੰਦਾ ਹੈ । ਕੁੜੀ ਦੇ ਮਾਂ-ਪਿਓ ਥਾਪਰ ਯੂਨੀਵਰਸਿਟੀ ਦੇ ਵਿੱਚ ਨੌਕਰੀ ਕਰਦਾ ਹੈ। ਫਿਲਹਾਲ ਪਰਵਾਰਿਕ ਮੈਂਬਰਾਂ ਨੇ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਪਹੁੰਚ ਕੇ ਲਾਸ਼ ਬਰਾਮਦ ਕਰ ਲਈ ਹੈ।