ਚੋਣ ਕਮਿਸ਼ਨ ਵੱਲੋਂ ਨਾਭਾ ਦੀ ਬੀਡੀਪੀਓ ਬਲਜੀਤ ਕੌਰ ਦਾ ਤਬਾਦਲਾ

ਨਿਊਜ਼ ਪੰਜਾਬ

9 ਦਸੰਬਰ 2025

ਚੋਣ ਕਮਿਸ਼ਨ ਨੇ ਨਾਭਾ ਤੋਂ ਬੀਡੀਪੀਓ ਬਲਜੀਤ ਕੌਰ ਦਾ ਤਬਾਦਲਾ ਕਰ ਦਿੱਤਾ ਹੈ। ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਵਲੋਂ ਐਨ.ਓ.ਸੀ. ਨਾ ਮਿਲਣ ਉਤੇ ਬੀਡੀਪੀਓ ਬਲਜੀਤ ਕੌਰ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਤੇ ਅੱਜ ਪੰਜਾਬ ਚੋਣ ਕਮਿਸ਼ਨ ਵਲੋਂ ਬਲਜੀਤ ਕੌਰ ਖਾਲਸਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ।