ਨਿਊਜ਼ ਪੰਜਾਬ
29 ਨਵੰਬਰ 2025
ਅੱਜ ਤੜਕੇ 4 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰਾਲੀ ਬੱਸ ਸਟੈਂਡ ‘ਤੇ ਅਚਾਨਕ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਉਨ੍ਹਾਂ ਬੱਸ ਸਟੈਂਡ ਦੀ ਸਫਾਈ, ਸਹੂਲਤਾਂ ਅਤੇ ਆਵਾਜਾਈ ਸੇਵਾਵਾਂ ਦਾ ਮੁਆਇਨਾ ਕੀਤਾ।ਮੁੱਖ ਮੰਤਰੀ ਮਾਨ ਦੇ ਅਚਾਨਕ ਪਹੁੰਚਣ ‘ਤੇ ਕਈ ਅਧਿਕਾਰੀ ਅਤੇ ਕਰਮਚਾਰੀ ਹੈਰਾਨ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਮਾਨ ਬਿਨਾਂ ਕਿਸੇ ਜਿਆਦਾ ਕਾਫਲੇ ਦੇ ਪਹੁੰਚੇ ਤੇ ਸਰਪ੍ਰਾਈਜ ਚੈਕਿੰਗ ਕੀਤੀ। ਉਨ੍ਹਾਂ ਨੇ ਉੱਥੇ ਮੌਜੂਦ ਯਾਤਰੀਆਂ ਨਾਲ ਵੀ ਗੱਲਬਾਤ ਕੀਤੀ।
