ਕੀਰਤਨ ਦਰਬਾਰ ਦੀਆਂ ਤਿਆਰੀਆਂ ਸੰਬਧੀ ਹੋਈ ਵਿਸੇਸ਼ ਇਕੱਤਰਤਾ
■■■■■■■■■■■■■
ਨਿਊਜ਼ ਪੰਜਾਬ
ਲੁਧਿਆਣਾ,18 ਨਵੰਬਰ – ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1ਦੁੱਗਰੀ, ਲੁਧਿਆਣਾ ਵਿਖੇ 21 ਨਵੰਬਰ ਨੂੰ ਦੁਪਹਿਰ 12 ਵੱਜੇ ਤੋਂ ਸ਼ਾਮ 4:30 ਤੱਕ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਯੋਜਿਤ ਕੀਤਾ ਜਾਣ ਵਾਲਾ ਇਸਤਰੀ ਸਤਿਸੰਗ ਸਭਾਵਾਂ ਦੀਆਂ 350 ਬੀਬੀਆਂ ਦਾ ਇੱਕ ਰਸ ਸਮੂਹਿਕ ਕੀਰਤਨ ਦਰਬਾਰ “ਅਨਹਦ ਝੁਨਕਾਰ ” ਇੱਕ ਅਲੌਕੀਕ ਤੇ ਯਾਦਗਾਰੀ ਕੀਰਤਨ ਦਰਬਾਰ ਹੋਵੇਗਾ!

ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ. ਕੁਲਵਿੰਦਰ ਸਿੰਘ ਬੈਨੀਪਾਲ ਨੇ ਅੱਜ ਗੁਰਦੁਆਰਾ ਸਾਹਿਬ ਵਿਖੇ ਸ਼ਹੀਦੀ ਸ਼ਤਾਬਦੀ ਨੂੰ
ਸਮਰਪਿਤ ਆਯੋਜਿਤ ਹੋਣ ਵਾਲੇ ਇਸਤਰੀ ਸਤਿਸੰਗ ਦੀਆਂ ਬੀਬੀਆਂ ਦੇ ਸਮੂਹਿਕ ਕੀਰਤਨ ਦਰਬਾਰ ਅਨਹਦ ਝੁਨਕਾਰ ਦੀ ਅੰਤਿਮ ਰੂਪ ਰੇਖਾ ਬਣਾਉਣ ਅਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਲੁਧਿਆਣਾ ਸ਼ਹਿਰ ਦੀਆਂ ਵੱਖ ਵੱਖ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆ ਦੀ ਸੱਦੀ ਗਈ ਇੱਕ ਵਿਸੇਸ਼ ਇੱਕਤਰਤਾ ਉਪਰੰਤ ਗੱਲਬਾਤ ਕਰਦਿਆਂ ਹੋਇਆਂ ਕੀਤਾ!ਉਨ੍ਹਾਂ ਨੇ ਕਿਹਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਬਾਣੀ, ਸਿੱਖਿਆਵਾ ਤੇ ਫਲਸਫੇ ਨੂੰ ਸਮਾਜ ਦੇ ਲੋਕਾਂ ਖਾਸ ਕਰਕੇ ਇਸਤਰੀ ਵਰਗ ਤੱਕ ਪਹੁੰਚਾਣ ਲਈ ਆਯੋਜਿਤ ਕੀਤਾ ਜਾ ਰਿਹਾ 350 ਬੀਬੀਆਂ ਦਾ ਵਿਸੇਸ਼ ਸਮੂਹਿਕ ਕੀਰਤਨ ਦਰਬਾਰ ਨੂੰ ਯਾਦਗਾਰੀ ਬਣਾਉਣ ਵਿੱਚ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ,ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਇਟਿਡ ਸਿੱਖਜ਼, ਸ. ਹਰਜੀਤ ਸਿੰਘ ਆਨੰਦ ਪ੍ਰੋਗਰਾਮ ਕੋਆਰਡੀਨੇਟਰ, ਸ. ਰਾਜਵੰਤ ਸਿੰਘ ਵੋਹਰਾ ਫ਼ਤਿਹ ਵੀ. ਵੀ ਅਤੇ ਸਮੂਹ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਆਪਣਾ ਨਿੱਘਾ ਸਹਿਯੋਗ ਦੇ ਰਹੀਆਂ ਹਨ!ਉਨ੍ਹਾਂ ਨੇ ਲੁਧਿਆਣੇ ਸ਼ਹਿਰ ਅਤੇ ਆਸਪਾਸ ਦੇ ਇਲਾਕੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਯੋਜਿਤ ਕੀਤੇ ਜਾ ਰਹੇ ਕੀਰਤਨ ਸਮਾਗਮ ਵਿੱਚ ਆਪਣੀਆਂ ਹਾਜ਼ਰੀਆਂ ਭਰਕੇ ਭਾਈ ਸਾਹਿਬ ਨੂੰ ਆਪਣ ਸਿੱਜਦਾ ਤੇ ਸਤਿਕਾਰ ਅਰਪਿਤ ਕਰਨ!ਇਸ ਸਮੇ ਉਨ੍ਹਾਂ ਦੇ ਨਾਲ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਜੀ, ਕਰਤਾਰ ਕੌਰ ਝਾਈ ਜੀ, ਰਾਜਵੰਤ ਸਿੰਘ ਵੋਹਰਾ, ਅੰਮ੍ਰਿਤਪਾਲ ਸਿੰਘ, ਹਰਜੀਤ ਸਿੰਘ, ਬੀਬੀ ਰਵਿੰਦਰ ਕੌਰ,ਬੀਬੀ ਚਰਨਜੀਤ ਕੌਰ ਬੱਬੂ ਭੈਣਜੀ, ਬੀਬੀ ਦਵਿੰਦਰ ਕੌਰ, ਕਰਮਜੀਤ ਕੌਰ,ਬੀਬੀ ਜਸਪਾਲ ਕੌਰ ਮਖਿਜਾ ਬੀਬੀ ਕੁਲਜੀਤ ਕੌਰ ਬੀਬੀ ਪਰਮਿੰਦਰ ਕੌਰ ਵਿਸੇਸ਼ ਤੌਰ ਤੇ ਹਾਜ਼ਰ ਸਨ!
