ਬਿਹਾਰ ਵਿਧਾਨ ਸਭਾ ਚੋਣ ਰੁਝਾਨ: ਐਨ.ਡੀ.ਏ. 197 ਸੀਟਾਂ ’ਤੇ ਅੱਗੇ, ਮਹਾਂਗਠਬੰਧਨ ਕੇਵਲ 40 ’ਤੇ ਸੀਮਿਤ

ਨਿਊਜ਼ ਪੰਜਾਬ

ਬਿਹਾਰ ,14 ਨਵੰਬਰ 2025

ਬਿਹਾਰ ਵਿਧਾਨ ਸਭਾ ਚੋਣ ਨਤੀਜਿਆਂ ਸੰਬੰਧੀ ਚੋਣ ਕਮਿਸ਼ਨ ਨੇ ਰਾਜ ਦੀਆਂ ਸਾਰੀਆਂ 243 ਸੀਟਾਂ ‘ਤੇ ਚੋਣ ਰੁਝਾਨਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿਚ ਐਨ.ਡੀ.ਏ. 197 ‘ਤੇ ਅੱਗੇ ਹੈ, ਜਿਨ੍ਹਾਂ ਵਿਚ ਭਾਜਪਾ 89, ਜੇ.ਡੀ.ਯੂ. 79, ਐਲ.ਜੇ.ਪੀ. (ਆਰ.ਵੀ.) 21, ਐਚ.ਏ.ਐਮ.ਐਸ. 4, ਆਰ.ਐਲ.ਐਮ. 4 ਸੀਟਾਂ ’ਤੇ ਅੱਗੇ ਹੈ।ਇਹਨਾਂ ਰੁਝਾਨਾਂ ਵਿਚ ਮਹਾਂਗਠਬੰਧਨ ਨੂੰ 40 (ਆਰ.ਜੇ.ਡੀ. 31, ਕਾਂਗਰਸ 4, ਸੀ.ਪੀ.ਆਈ. (ਐਮਐਲ) ਐਲ 4, ਸੀ.ਪੀ.ਆਈ. (ਐਮ) 1) ਸੀਟਾਂ ਹੀ ਮਿਲੀਆਂ ਹਨ।