ਨਿਊਜ਼ ਪੰਜਾਬ
6 ਨਵੰਬਰ 2025
ਈਡੀ ਨੇ ਸਾਬਕਾ ਕ੍ਰਿਕਟਰ ਸ਼ਿਖਰ ਧਵਨ ਅਤੇ ਸੁਰੇਸ਼ ਰੈਨਾ ਵਿਰੁੱਧ ਮਨੀ ਲਾਂਡਰਿੰਗ ਐਕਟ ਦੇ ਤਹਿਤ ਕਾਰਵਾਈ ਕੀਤੀ ਹੈ, ਉਨ੍ਹਾਂ ਦੀਆਂ ₹11.14 ਕਰੋੜ ਦੀ ਜਾਇਦਾਦ ਨੂੰ ਅਸਥਾਈ ਤੌਰ ‘ਤੇ ਜ਼ਬਤ ਕਰ ਲਿਆ ਹੈ। ਸੂਤਰਾਂ ਅਨੁਸਾਰ, ਇਹ ਕਾਰਵਾਈ ਗੈਰ-ਕਾਨੂੰਨੀ ਔਨਲਾਈਨ ਸੱਟੇਬਾਜ਼ੀ ਪਲੇਟਫਾਰਮ 1xBet ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਤਹਿਤ ਕੀਤੀ ਗਈ ਹੈ।
ਈਡੀ ਨੇ ਦਾਅਵਾ ਕੀਤਾ ਹੈ ਕਿ ਦੋਵੇਂ ਸਾਬਕਾ ਕ੍ਰਿਕਟਰਾਂ ਨੇ ਵਿਦੇਸ਼ੀ ਕੰਪਨੀਆਂ ਨਾਲ ਮਿਲ ਕੇ 1xBet ਅਤੇ ਇਸਦੇ ਸਹਿਯੋਗੀਆਂ ਦਾ ਪ੍ਰਚਾਰ ਕੀਤਾ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਉਨ੍ਹਾਂ ਨੇ “ਜਾਣਬੁੱਝ ਕੇ” ਇਸ਼ਤਿਹਾਰੀ ਸਮਝੌਤੇ ਸਾਈਨ ਕਰਕੇ ਗੈਰ-ਕਾਨੂੰਨੀ ਪਲੇਟਫਾਰਮ ਦੀ ਪ੍ਰਮੋਸ਼ਨ ਕੀਤੀ। ਰਿਪੋਰਟ ਮੁਤਾਬਕ, ਸ਼ਿਖਰ ਧਵਨ ਦੀ ₹4.5 ਕਰੋੜ ਦੀ ਅਚੱਲ ਜਾਇਦਾਦ ਅਤੇ ਸੁਰੇਸ਼ ਰੈਨਾ ਦੇ ₹6.64 ਕਰੋੜ ਦੇ ਮਿਊਚੁਅਲ ਫੰਡ ਈਡੀ ਵੱਲੋਂ ਜ਼ਬਤ ਕੀਤੇ ਗਏ ਹਨ।ਇਸ ਮਾਮਲੇ ਵਿੱਚ ਯੁਵਰਾਜ ਸਿੰਘ, ਰੌਬਿਨ ਉਥੱਪਾ, ਅਦਾਕਾਰ ਸੋਨੂ ਸੂਦ, ਉਰਵਸ਼ੀ ਰੌਤੇਲਾ, ਮਿਮੀ ਚੱਕਰਵਰਤੀ (ਸਾਬਕਾ ਤ੍ਰਿਣਮੂਲ ਸੰਸਦ ਮੈਂਬਰ) ਅਤੇ ਬੰਗਾਲੀ ਅਦਾਕਾਰ ਅੰਕੁਸ਼ ਹਾਜ਼ਰਾ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।
