ਸੁਰਜੀਤ ਸਿੰਘ / ਨਿਊਜ਼ ਪੰਜਾਬ
ਲੁਧਿਆਣਾ, 2 ਨਵੰਬਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ-32, ਸੰਜੇ ਕਲੋਨੀ, ਤਾਜਪੁਰ ਰੋਡ, ਲੁਧਿਆਣਾ ਤੋਂ 2 ਨਵੰਬਰ 2025 ਦਿਨ ਐਤਵਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਪੰਜ ਪਿਆਰਿਆਂ ਦੀ ਅਗਵਾਈ ਥੱਲੇ ਨਗਰ ਕੀਰਤਨ ਆਰੰਭ ਹੋਕੇ ਤਾਜਪੁਰ ਰੋਡ, ਵਰਧਮਾਨ MIG ਰੋਡ, ਨਿਕੂ ਢਾਥਾ ਵਾਲੀ ਸੜਕ ਤੋਂ 32-ਸੈਕਟਰ, ਸੈਕਟਰ 32-A,60 ਫੁੱਟੀ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ।
ਪ੍ਰਬੰਧਕ ਅਤੇ ਕੌਂਸਲਰ ਸ੍ਰ. ਚਤਰਵੀਰ ਸਿੰਘ ਕਮਲ ਨੇ ਦੱਸਿਆ ਕਿ ਸੰਗਤਾਂ ਵਿੱਚ ਭਾਰੀ ਉਤਸ਼ਾਹ ਸੀ ਅਤੇ ਸਾਰੇ ਰੂਟ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਲੰਗਰ ਲਾਏ ਗਏ 
ਨਗਰ ਕੀਰਤਨ ਵਿੱਚ ਇਸਤਰੀ ਸਤਸੰਗ ਸਭਾ ਦੀਆਂ ਬੀਬੀਆਂ ਵੱਡੀ ਗਿਣਤੀ ਵਿੱਚ ਸ਼ਾਮਲ ਸਨ, ਸੰਗਤਾਂ ਵੱਲੋਂ ਸਾਰੇ ਰਸਤੇ ਕੀਰਤਨ ਕੀਤਾ ਗਿਆ
ਅਕਾਲ ਅਕੈਡਮੀ ਜੰਡਿਆਲੀ ਦੇ ਬੱਚਿਆਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ,
ਕੌਂਸਲਰ ਸ੍ਰ. ਚਤਰਵੀਰ ਸਿੰਘ ਕਮਲ ਨੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਅਤੇ ਸਾਰੇ ਰੂਟ ਤੇ ਨਗਰ ਕੀਰਤਨ ਦਾ ਸਵਾਗਤ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਹੈ

