ਨਿਊਜ਼ ਪੰਜਾਬ
ਤਰਨਤਾਰਨ, 30 ਅਕਤੂਬਰ 2025
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਜਲਦ ਹੀ ਤਰਨ ਤਰਨ ਜਿਮਨੀ ਚੋਣ ਦੌਰਾਨ ਪ੍ਰਚਾਰ ਕਰਨ ਜਾਣਗੇ।
ਉਨ੍ਹਾਂ ਕਿਹਾ ਕਿ ਭਾਜਪਾ ਇਸ ਵੇਲੇ ਪੰਜਾਬ ਦੇ ਰਾਜਨੀਤਕ ਪੱਧਰ ‘ਤੇ ਆਪਣੀ ਪਕੜ ਮਜਬੂਤ ਕਰ ਰਹੀ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਪਾਰਟੀ ਹੋਰ ਵੀ ਮਜਬੂਤ ਹੋ ਕੇ ਮੈਦਾਨ ਵਿੱਚ ਉਤਰੇਗੀ।ਗਠਜੋੜ ਦੇ ਸੰਭਾਵਨਾ ਬਾਰੇ ਪੁੱਛੇ ਗਏ ਸਵਾਲ ‘ਤੇ ਕੈਪਟਨ ਅਮਰਿੰਦਰ ਨੇ ਸਪਸ਼ਟ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਨਾਲ ਗਠਜੋੜ ਸਬੰਧੀ ਅੰਤਿਮ ਫੈਸਲਾ ਭਾਜਪਾ ਦੀ ਹਾਈ ਕਮਾਂਡ ਲਵੇਗੀ।
ਤਰਨਤਾਰਨ ਜ਼ਿਮਨੀ ਚੋਣ ਬਾਰੇ ਵਿਸ਼ਵਾਸ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਉਥੇ ਭਾਜਪਾ ਦਾ ਸੰਗਠਨ ਕਾਫ਼ੀ ਮਜਬੂਤ ਹੈ ਅਤੇ ਪਾਰਟੀ ਦਾ ਉਮੀਦਵਾਰ ਹਰਜੀਤ ਸੰਧੂ ਪੂਰੇ ਜੋਸ਼ ਨਾਲ ਚੋਣ ਮੈਦਾਨ ਵਿੱਚ ਉਤਰਾ ਹੈ। ਕੈਪਟਨ ਨੇ ਦਾਅਵਾ ਕੀਤਾ ਕਿ ਤਰਨਤਾਰਨ ਤੋਂ ਭਾਜਪਾ ਦੀ ਜਿੱਤ ਨਿਸ਼ਚਿਤ ਹੈ।
