ਪੰਜਾਬ ‘ਚ  ਬੁਖਾਰ-ਪੇਟ ਦਰਦ-ਜੁਕਾਮ ਤੇ ਖਾਂਸੀ ਦੀਆਂ 11  ਦਵਾਈਆਂ ਦੇ ਸੈਂਪਲ ਫੇਲ

ਨਿਊਜ਼ ਪੰਜਾਬ

25 ਅਕਤੂਬਰ 2025

ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਦੇਸ਼ ਭਰ ਵਿੱਚ ਦਵਾਈਆਂ ਦੀ ਕੁਆਲਿਟੀ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਰਿਪੋਰਟ ਮੁਤਾਬਕ ਕੁੱਲ 112 ਦਵਾਈਆਂ ਦੇ ਸੈਂਪਲ ਕੁਆਲਿਟੀ ਟੈਸਟਾਂ ਵਿੱਚ ਫੇਲ੍ਹ ਹੋਏ ਹਨ, ਜਿਨ੍ਹਾਂ ਵਿੱਚੋਂ 11 ਪੰਜਾਬ ਵਿੱਚ ਬਣਾਏ ਗਏ ਹਨ।

ਇਹ ਦਵਾਈਆਂ ਬੁਖਾਰ, ਪੇਟ ਦਰਦ, ਜੁਕਾਮ, ਖਾਂਸੀ, ਦਿਲ ਦੀ ਬੀਮਾਰੀ, ਕੈਂਸਰ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਮਾ, ਇਨਫੈਕਸ਼ਨ, ਦਰਦ, ਸੋਜ, ਅਨੀਮੀਆ ਅਤੇ ਮਿਰਗੀ ਵਰਗੀਆਂ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ।

ਰਿਪੋਰਟ ਤੋਂ ਬਾਅਦ ਇਹਨਾਂ ਦਵਾਈਆਂ ਵਾਲੇ ਬੈਚਾਂ ਨੂੰ ਬਾਜ਼ਾਰ ਤੋਂ ਹਟਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਸਾਰੇ ਮੈਡੀਕਲ ਸਟੋਰਾਂ, ਡਾਕਟਰਾਂ ਅਤੇ ਹਸਪਤਾਲਾਂ ਨੂੰ ਇਹਨਾਂ ਦਵਾਈਆਂ ਨੂੰ ਤੁਰੰਤ ਸਟੋਰ ਕਰਨ ਅਤੇ ਮਰੀਜ਼ਾਂ ਨੂੰ ਸੁਰੱਖਿਅਤ ਵਿਕਲਪ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਪੰਜਾਬ ਵਿੱਚ ਬਣੀਆਂ 11 ਦਵਾਈਆਂ ਦੇ ਜਿਹੜੇ ਫੇਲ੍ਹ ਹੋਏ ਹਨ, ਉਨ੍ਹਾਂ ਨਾਲ ਸਬੰਧਤ ਫਾਰਮਾਸਿਊਟੀਕਲ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਦਵਾਈਆਂ ਵਾਲੇ ਬੈਚਾਂ ਨੂੰ ਬਾਜ਼ਾਰ ਤੋਂ ਹਟਾਉਣ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਗਈ ਹੈ।

11 ਦਵਾਈਆ ਜੋ ਕਿ ਟੈਸਟ ਵਿੱਚ ਫੇਲ ਹੋਈਆਂ ਹਨ ਉਹਨਾਂ ਦੀ ਸੂਚੀ ਇਸ ਪ੍ਰਕਾਰ ਹੈ।

1.ਏਜੇਨ-20 ਰੈਪੇਬ੍ਰਾਜ਼ੋਲ ਟੇਬਲੈਟਸ (ਮੋਹਾਲੀ),

2.ਪੇਂਜੋਲ-40 ਟੈਬਲੈਟਸ ਪੈਂਟੋਪ੍ਰੇਜੋਲ ਗਿਆਸਟ੍ਰੋ ਰੇਸਿਸਟੈਂਟ ਆਈਪੀ 40 mg (ਮੋਹਾਲੀ)

3.ਰੈਕਸੋਫੇਨ ਇਬੁਪ੍ਰੋਫੇਨ ਅਤੇ ਪੈਰਾਸਿਟਾਮੋਲ ਟੈਬਲੇਟਸ ਆਈਪੀ (ਮੋਹਾਲੀ)

4.ਪੋਡੋਰਮ ਸੇਫਪੋਓਕਸਿਮ ਟੈਬਲੇਟਸ ਆਪੀ 200 mg (ਗੁਰਦਾਸਪੁਰ)

5.ਸਾਇਪ੍ਰੋਹੇਪਟਾਡੀਨ ਟੈਬਲੇਟਸ ਆਈਪੀ 4 mg (ਗੁਰਦਾਸਪੁਰ)

5.ਲੋਪਰਾਮਾਇਡ ਹਾਇਡ੍ਰੋ ਕਲੋਰਾਈਡ ਕੈਪਸੂਲਸ ਆਈਪੀ 2 mg

6. ਪੈਂਜੋਲ ਪੈਂਟੋਪ੍ਰੇਜੋਲ ਸੋਡੀਅਮ ਟੈਬਲੇਟਸ ਆਈਪੀ (ਗੁਰਦਾਸਪੁਰ)

7.ਐਮਲੋਕੇਅਰ-ਏਟੀ ਅਮਲੋਡਿਪਾਈਨ

8.ਏਟੇਨੋਲੋਲ ਟੈਬਲੇਟਸ ਆਈਪੀ (ਗੁਰਦਾਸਪੁਰ)

9.ਫੇਕੋਪੋਡ ਸੇਫਪੋਓਕਸਿਮ ਪ੍ਰੋਕਸ਼ੇਟਿਲ ਟੈਬਲੇਟਸ 200 mg

10.ਪੈਰਾਸਿਟਾਮੋਲ, ਫੇਨਿਲਫ੍ਰੀਨ ਹਾਈਡ੍ਰੋਕਲੋਰਾਈਡ

11.ਕਲੋਰਫੇਨਿਰਮਾਈਨ ਮੇਲੀਏਟ ਸਸਪੈਂਸ਼ਨ (ਜਲੰਧਰ)