ਜੰਮੂ ਕਸ਼ਮੀਰ ਦੀ ਸੱਤਾਧਾਰੀ ਪਾਰਟੀ ਨੈਸ਼ਨਲ ਕਾਨਫਰੰਸ ਨੇ ਜੰਮੂ ਕਸ਼ਮੀਰ ’ਚ ਰਾਜ ਸਭਾ ਦੀਆਂ ਤਿੰਨ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਇਕ ਸੀਟ ਭਾਜਪਾ ਦੇ ਖਾਤੇ ’ਚ ਗਈ ਹੈ ।ਨੈਸ਼ਨਲ ਕਾਨਫਰੰਸ ਦੇ ਚੌਧਰੀ ਮੁਹੰਮਦ ਰਮਜ਼ਾਨ, ਸੱਜਾਦ ਕਿਚਲੂ ਤੇ ਜੀ ਐੱਸ ਓਬਰਾਏ ਅਤੇ ਭਾਜਪਾ ਆਗੂ ਸਤ ਸ਼ਰਮਾ ਨੂੰ ਜੇਤੂ ਐਲਾਨਿਆ ਗਿਆ ਹੈ ।
ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਮਗਰੋਂ ਰਾਜ ਸਭਾ ਲਈ ਇਹ ਪਹਿਲੀ ਚੋਣ ਸੀ। ਮੰਨਿਆ ਜਾ ਰਿਹਾ ਹੈ ਕਿ ਕੁਝ ਆਜ਼ਾਦ ਉਮੀਦਵਾਰਾਂ ਵੱਲੋਂ ਕ੍ਰਾਸ ਵੋਟਿੰਗ ਅਤੇ ਪੀਪਲਜ਼ ਕਾਨਫਰੰਸ ਦੇ ਵਿਧਾਇਕਾਂ ਦੀ ਗ਼ੈਰ-ਹਾਜ਼ਰੀ ਕਾਰਨ ਭਾਜਪਾ ਇਕ ਸੀਟ ਜਿੱਤਣ ’ਚ ਕਾਮਯਾਬ ਰਹੀ। ਰਾਜ ਸਭਾ ਦੀਆਂ ਚਾਰ ਸੀਟਾਂ ਲਈ ਅੱਜ ਵੋਟਿੰਗ ਹੋਈ ਸੀ।
ਐਨਸੀ ਦੇ ਸਾਬਕਾ ਮੰਤਰੀਆਂ ਅਤੇ ਉੱਤਰੀ ਕਸ਼ਮੀਰ ਅਤੇ ਚਨਾਬ ਖੇਤਰ ਵਿੱਚ ਪਾਰਟੀ ਦੇ ਪ੍ਰਮੁੱਖ ਚਿਹਰਿਆਂ ਚੌਧਰੀ ਮੁਹੰਮਦ ਰਮਜ਼ਾਨ ਅਤੇ ਸਜਾਦ ਕਿਚਲੂ ਅਤੇ ਪਾਰਟੀ ਦੇ ਖਜ਼ਾਨਚੀ ਗੁਰਵਿੰਦਰ ਸਿੰਘ ਓਬਰਾਏ ( ਸ਼ੰਮੀ ਉਬਰਾਏ ) ਜਿਨ੍ਹਾਂ ਨੂੰ ਤੀਜੀ ਸੀਟ ‘ਤੇ ਜੇਤੂ ਐਲਾਨਿਆ ਗਿਆ। ਜਦੋਂ ਕਿ ਚੌਥੀ ਸੀਟ ਲਈ ਸੂਬੇ ਦੇ ਭਾਜਪਾ ਪ੍ਰਧਾਨ ਸੱਤੀ ਸ਼ਰਮਾਂ ਜੇਤੂ ਐਲਾਨਿਆ ਗਿਆ।
