ਲੁਧਿਆਣਾ ਪੁਲਿਸ ਵੱਲੋ 100 ਗ੍ਰਾਮ ਹੈਰੋਇਨ ਅਤੇ ਨਜਾਇਜ਼ ਅਸਲਾ ਸਮੇਤ 2 ਦੋਸ਼ੀ ਗ੍ਰਿਫ਼ਤਾਰ

ਨਿਊਜ਼ ਪੰਜਾਬ

25 ਅਕਤੂਬਰ 2025

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਯੁੱਧ ਨਸ਼ਿਆ ਵਿਰੁੱਧ” ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੀ ਕਰਾਈਮ ਬ੍ਰਾਂਚ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 100 ਗ੍ਰਾਮ ਹੈਰੋਇਨ ਅਤੇ ਨਜਾਇਜ਼ ਅਸਲਾ ਸਮੇਤ ਦੋ ਨੌਜਵਾਨਾਂ – ਵਿਸ਼ਾਲ ਪੁੱਤਰ ਸੁਰੇਸ਼ ਕੁਮਾਰ ਅਤੇ ਹਰਮਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ – ਨੂੰ ਗ੍ਰਿਫ਼ਤਾਰ ਕੀਤਾ ਹੈ।

ਲੁਧਿਆਣਾ ਦੀ ਟੀਮ ਨੇ ਏ.ਐਸ.ਆਈ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਉੱਚੀ ਮੰਗਲੀ ਰੋਡ ‘ਸੂਆ ਪੁੱਲੀ’ ਨੇੜੇ ਚੈਕਿੰਗ ਦੌਰਾਨ ਦੋਵਾਂ ਦੋਸ਼ੀਆਂ ਨੂੰ ਰੋਕਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ, ਇੱਕ ਦੇਸੀ ਕੱਟਾ (315 ਬੋਰ) ਅਤੇ ਇੱਕ ਜਿੰਦਾ ਰੋਂਦ ਬ੍ਰਾਮਦ ਹੋਇਆ। ਇਸ ਸਬੰਧੀ ਮੁਕੱਦਮਾ ਨੰਬਰ 159 ਮਿਤੀ 23-10-2025 ਤਹਿਤ ਧਾਰਾਵਾਂ 21, 61, 85 NDPS ਐਕਟ ਅਤੇ 25, 54, 59 Arms ਐਕਟ ਦੇ ਅਧੀਨ ਥਾਣਾ ਫੋਕਲ ਪੁਆਇੰਟ ਲੁਧਿਆਣਾ ‘ਚ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਅਦਾਲਤੀ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਨਸ਼ਾ ਅਤੇ ਅਸਲਾ ਉਹਨਾਂ ਨੇ ਕਿਥੋਂ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਵਿਸ਼ਾਲ ਦੇ ਖ਼ਿਲਾਫ਼ ਪਹਿਲਾਂ ਵੀ ਇੱਕ ਕਤਲ ਦਾ ਮਾਮਲਾ ਦਰਜ ਹੈ ਜਦਕਿ ਹਰਮਿੰਦਰ ਸਿੰਘ ਉੱਤੇ ਛੇੜਛਾੜ ਅਤੇ ਐਨਡੀਪੀਐਸ ਐਕਟ ਅਧੀਨ ਦੋ ਵੱਖਰੇ ਮਾਮਲੇ ਦਰਜ ਹਨ।