ਤਰਨ ਤਾਰਨ ਵਿਧਾਨ ਸਭਾ ਹਲਕੇ ‘ਚ 5 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆ ,ਹੁਣ 15 ਉਮੀਦਵਾਰ ਮੈਦਾਨ ‘ਚ

ਨਿਊਜ਼ ਪੰਜਾਬ 

25 ਅਕਤੂਬਰ 2025

ਪੰਜਾਬ ਵਿਧਾਨ ਸਭਾ ਦੀ ਤਰਨ ਤਾਰਨ ਸੀਟ ਦੀ ਸੀਟ ਤੋਂ  ਪੰਜ ਉਮੀਦਵਾਰਾਂ ਹਰਪਾਲ ਸਿੰਘ, ਨਿਰਮਲ ਕੌਰ, ਗੁਰਮੀਤ ਕੌਰ, ਸਾਰਿਕਾ ਜੌੜਾ ਅਤੇ ਹਰਪ੍ਰੀਤ ਸਿੰਘ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ, ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਕੁੱਲ 20 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਸਨ ਅਤੇ ਹੁਣ ਪੰਜ ਨਾਮਜ਼ਦਗੀ ਪੱਤਰ ਵਾਪਸ ਲੈਣ ਮਗਰੋਂ ਕੁੱਲ ਉਮੀਦਵਾਰਾਂ ਦੀ ਗਿਣਤੀ 15 ਰਹਿ ਗਈ ਹੈ ਜੋ ਕਿ ਇਸ ਪ੍ਰਕਾਰ ਹਨ ।

1.ਸੁਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ),

2.ਹਰਜੀਤ ਸਿੰਘ ਸੰਧੂ (ਭਾਰਤੀ ਜਨਤਾ ਪਾਰਟੀ)

3.ਹਰਮੀਤ ਸਿੰਘ ਸੰਧੂ (ਆਮ ਆਦਮੀ ਪਾਰਟੀ)

4.ਕਰਨਬੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ)

5. ਸ਼ਾਮ ਲਾਲ ਗਾਂਧੀ (ਸੱਚੋ ਸੱਚ ਪਾਰਟੀ)

6.ਨਾਇਬ ਸਿੰਘ (ਨੈਸ਼ਨਲਿਸਟ ਜਸਟਿਸ ਪਾਰਟੀ)

7.ਅਰੁਣ ਕੁਮਾਰ ਖੁਰਮੀ ਰਾਜਪੂਤ (ਆਜ਼ਾਦ),

8.ਹਰਪਾਲ ਸਿੰਘ ਭੰਗੂ (ਆਜ਼ਾਦ),

9.ਹਰਬਰਿੰਦਰ ਕੌਰ ਉਸਮਾਨ (ਆਜ਼ਾਦ)

10.ਐਡਵੋਕੇਟ ਕੋਮਲਪ੍ਰੀਤ ਸਿੰਘ (ਆਜ਼ਾਦ)

11.ਜਸਵੰਤ ਸਿੰਘ ਸੋਹਲ (ਆਜ਼ਾਦ)

12.ਨੀਟੂ ਸ਼ਟਰਾਂ ਵਾਲਾ (ਆਜ਼ਾਦ)

13.ਮਨਦੀਪ ਸਿੰਘ (ਆਜ਼ਾਦ)

14.ਮਨਦੀਪ ਸਿੰਘ ਖਾਲਸਾ (ਆਜ਼ਾਦ)

15.ਵਿਜੈ ਕੁਮਾਰ (ਆਜ਼ਾਦ)।