ਵਿਸ਼ਵਕਰਮਾ ਦਿਵਸ ਤੇ ਐਮ.ਐਸ. ਭੋਗਲ ਐਂਡ ਸੰਨਜ਼ ਵੱਲੋਂ ਵਿਸ਼ੇਸ਼ ਸਮਾਗਮ : ਗੁਰਮਤਿ ਸਮਾਗਮ ਵਿੱਚ ਸੱਚੀ ਕਿਰਤ ਦਾ ਦਿੱਤਾ ਸੰਦੇਸ਼ 

ਸ੍ਰ. ਅਵਤਾਰ ਸਿੰਘ ਭੋਗਲ ਵੱਲੋਂ ਸੰਗਤਾਂ ਦਾ ਧੰਨਵਾਦ

ਨਿਊਜ਼ ਪੰਜਾਬ

ਲੁਧਿਆਣਾ, 22 ਅਕਤੂਬਰ 2025 – ਐਮ.ਐਸ. ਭੋਗਲ ਐਂਡ ਸੰਨਜ਼ 732, ਇੰਡੀਅਨ ਏਰੀਆ-ਬੀ, ਲੁਧਿਆਣਾ ਵਿਖ਼ੇ  ਭੋਗਲ ਪਰਿਵਾਰ ਵੱਲੋਂ ਵਿਸ਼ਵਕਰਮਾ ਦਿਵਸ ਤੇ ਵਿਸ਼ੇਸ਼ ਗੁਰਮਤਿ ਸਮਾਗਮ ਕੀਤਾ ਗਿਆ, ਐਮ.ਐਸ. ਭੋਗਲ ਐਂਡ ਸੰਨਜ਼ ਦੇ ਮੁੱਖੀ ਅਤੇ ਸਨਅਤੀ ਆਗੂ ਸ੍ਰ. ਅਵਤਾਰ ਸਿੰਘ ਭੋਗਲ ਅਤੇ ਸ੍ਰ. ਹਰਿੰਦਰਪਾਲ ਸਿੰਘ ਭੋਗਲ ਅਨੁਸਾਰ ਵਿਸ਼ਵਕਰਮਾ ਦਿਵਸ ਸਮਾਰੋਹ ਹਰ ਸਾਲ ਦੀ ਤਰ੍ਹਾਂ ਮਨਾਇਆ ਗਿਆ, ਇਸ ਸਮੇਂ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਦੇ ਪਾਠ ਦੇ ਭੋਗ ਉਪਰੰਤ ਗੁਰਬਾਣੀ ਦੇ ਕੀਰਤਨ ਕੀਤੇ ਗਏ

ਇਸ ਸਮੇਂ ਪੰਥ ਪ੍ਰਸਿੱਧ ਰਾਗੀ ਜੱਥਾ ਭਾਈ ਮਨਜੀਤ ਸਿੰਘ ਪਠਾਨਕੋਟ ਵਾਲਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਦਿਆਂ ਸੰਗਤ ਨੂੰ ਕਿਰਤ ਕਰਦਿਆਂ ਪ੍ਰਮਾਤਮਾਂ ਦਾ ਹਰ ਸਮੇਂ ਸ਼ੁਕਰਾਨਾ ਕਰਨ ਦੀ ਅਪੀਲ ਕੀਤੀ,

ਭਾਈ ਮਨਜੀਤ ਸਿੰਘ ਪਠਾਨਕੋਟ ਵਾਲਿਆਂ ਨੇ ਕਿਹਾ ਅੱਜ ਅਸੀ ਆਪਣਾ ਵਿਰਸਾ ਭੁਲਦੇ ਜਾ ਰਹੇ ਹਾਂ, ਦੁੱਖ ਵਿੱਚ ਪ੍ਰਮਾਤਮਾਂ ਨੂੰ ਯਾਦ ਕਰਨ ਤੋਂ ਪਹਿਲਾਂ ਸੁੱਖ ਵੇਲੇ ਪ੍ਰਮਾਤਮਾਂ ਨੂੰ ਯਾਦ ਕਰਦਿਆਂ ਹਮੇਸ਼ਾ ਸ਼ੁਕਰਾਨਾ ਕਰੀਏ, ਉਨ੍ਹਾਂ ਨੋਜਵਾਨ ਪੀੜੀ ਨੂੰ ਕਿਹਾ ਕਿ ਉਹ ਹੋਰ ਭਾਸ਼ਾਵਾਂ ਸਿੱਖਣ ਦੇ ਨਾਲ ਮਾਂ ਬੋਲੀ ਪੰਜਾਬੀ ਨੂੰ ਨਾ ਭੁੱਲਣ, ਉਨ੍ਹਾਂ ਕਿਹਾ ਘਰਾਂ ਵਿੱਚ ਪੰਜਾਬੀ ਵਿੱਚ ਬੋਲੋ ਅਤੇ ਖਾਸ ਕਰ ਬੱਚਿਆਂ ਨਾਲ ਪੰਜਾਬੀ ਵਿੱਚ ਗੱਲਬਾਤ ਕਰੋ,

ਉਨ੍ਹਾਂ ਕਿਹਾ ਕਿ ਜੇ ਪੰਜਾਬੀ ਦਾ ਗਿਆਨ ਹੋਵੇਗਾ ਤਾਂ ਹੀ ਅਸੀ ਗੁਰਬਾਣੀ ਨਾਲ ਜੁੜ ਅਤੇ ਸਮਝ ਸਕਾਂਗੇ,

ਇਸ ਸਮੇਂ ਸ੍ਰ. ਅਵਤਾਰ ਸਿੰਘ ਭੋਗਲ, ਹਰਿੰਦਰਪਾਲ ਸਿੰਘ ਭੋਗਲ, ਜਤਿੰਦਰ ਮਿੱਤਲ, ਗੁਰਮੀਤ ਸਿੰਘ ਕੁਲਾਰ, ਗੁਰਚਰਨ ਸਿੰਘ ਜੈਮਕੋ,  ਇੰਦਰਜੀਤ ਸਿੰਘ ਨਵਯੁੱਗ, ਰਾਜਿੰਦਰ ਸਿੰਘ ਸਰਹਾਲੀ, ਅਮਰਜੀਤ ਜੈਮਲ, ਊਧਮਜੀਤ ਸਿੰਘ, ਹਰਮਿੰਦਰ ਸਿੰਘ TSNS, ਪੀ ਐਸ ਭੋਗਲ, ਹਰਪ੍ਰੀਤ ਸਿੰਘ ਦਰੇੜਾ, ਪ੍ਰਿਤਪਾਲ ਸਿੰਘ ਖੁਰਲ ਇਲੈਕਟ੍ਰਿਕ, ਹਰੀਸ਼ ਭਾਸਕਰ, ਪ੍ਰਦੀਪ ਵਿਧਾਵਨ, ਅਜੀਤ ਕੁਮਾਰ, ਸਤਿੰਦਰ ਸਿੰਘ ਆਟਮ, ਮਨਮੋਹਨ ਸਿੰਘ ਭੋਗਲ, ਮਨਜੀਤ ਸਿੰਘ, ਨਗਿੰਦਰ ਸਿੰਘ, ਅੰਗਦ ਸਿੰਘ ਭੋਗਲ, ਡਾ. ਡੀ ਪੀ ਸ਼ਰਮਾਂ, ਮਨੋਜ ਦੂਆ, ਬੰਟੀ ਮਲਹੋਤਰਾ ਸਮੇਤ ਵੱਡੀ ਗਿਣਤੀ ਵਿੱਚ ਉਦਯੋਗਪਤੀ ਮੋਜ਼ੂਦ ਸਨ

ਇਸ ਸਮੇਂ ਗੁਰੂ ਕਾ ਲੰਗਰ ਵੀ ਅਟੁੱਟ ਵਰਤਿਆ