ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ਵਕਰਮਾ ਦਿਵਸ ‘ਤੇ ਕਾਰੀਗਰਾਂ ਅਤੇ ਮਿਹਨਤੀ ਕਾਮਿਆਂ ਨੂੰ ਵਧਾਈਆਂ

ਨਿਊਜ਼ ਪੰਜਾਬ

22 ਅਕਤੂਬਰ 2025

ਅੱਜ ਵਿਸ਼ਵਕਰਮਾ ਦਿਵਸ ਦੇ ਸ਼ੁਭ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਕਾਰੀਗਰਾਂ ਅਤੇ ਮਿਹਨਤੀ ਕਾਮਿਆਂ ਨੂੰ ਵਧਾਈਆਂ ਦਿੱਤੀਆਂ ਹਨ।

ਮੁੱਖ ਮੰਤਰੀ ਮਾਨ ਨੇ ਇੱਕ ਟਵੀਟ ਰਾਹੀਂ ਆਪਣਾ ਸੰਦੇਸ਼ ਸਾਂਝਾ ਕਰਦੇ ਹੋਏ ਕਿਹਾ, “ਕਲਾ-ਕ੍ਰਿਤੀ ਦੇ ਗੁਣਾਂ ਨਾਲ ਭਰਪੂਰ ਮਿਹਨਤੀ ਕਾਮਿਆਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਲੱਖ ਲੱਖ ਵਧਾਈਆਂ।”

ਉਨ੍ਹਾਂ ਨੇ ਸਮੂਹ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਅੱਗੇ ਕਿਹਾ, “ਪਰਮਾਤਮਾ ਤੁਹਾਡੀਆਂ ਕਮਾਈਆਂ ‘ਚ ਵਾਧਾ ਕਰੇ ਅਤੇ ਸਭ ਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖ਼ਸ਼ੇ।”ਮੁੱਖ ਮੰਤਰੀ ਨੇ ਕਿਰਤੀ ਵਰਗ ਦੇ ਯੋਗਦਾਨ ਨੂੰ ਸਲਾਮ ਕਰਦਿਆਂ, ਉਨ੍ਹਾਂ ਨੂੰ ਇਸ ਦਿਹਾੜੇ ਦੀ ਮੁਬਾਰਕਬਾਦ ਦਿੱਤੀ।