ਪੰਜਾਬ ਦੀ ਅੱਗ ਤੋਂ ਬਿਨਾਂ ਹੀ ਦਿੱਲੀ ਦੀ ਹਵਾ ਹੋਈ ਖ਼ਰਾਬ – AQI 430 ਤੇ ਪੁੱਜਾ : ਪਾਣੀ ਦੇ ਛਿੜਕਾਅ ਕੀਤਾ ਜਾ ਰਿਹਾ 

ਦਿੱਲੀ ਦੀ ਹਵਾ ਫਿਰ ਜ਼ਹਿਰੀਲੀ ਹੈ: ਕਈ ਇਲਾਕਿਆਂ ਵਿੱਚ AQI ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ, ਅਕਸ਼ਰਧਾਮ ਨੇੜੇ 400 ਨੂੰ ਪਾਰ ਕਰ ਗਿਆ ਹੈ।

ਦਿੱਲੀ AQI ਅੱਜ: ਦਿੱਲੀ ਦੀ ਹਵਾ ਇੱਕ ਵਾਰ ਫਿਰ ਜ਼ਹਿਰੀਲੀ ਹੋ ਗਈ ਹੈ।ਇਸ ਵਾਰ ਫਰਕ ਇਹ ਹੈ ਕਿ ਇਹ ਜ਼ਹਿਰੀਲੀ ਹਵਾ ਵਿੱਚ ਪੰਜਾਬ ਦੇ ਝੋਨੇ ਦੀ ਅੱਗ ਦੇ ਕਾਰਨ ਨਹੀਂ ਹੈ,  CPCB ਦੇ ਅਨੁਸਾਰ, ਆਨੰਦ ਵਿਹਾਰ ਵਿੱਚ AQI 430 ਅਤੇ ਅਕਸ਼ਰਧਾਮ ਨੇੜੇ 426 ਦਰਜ ਕੀਤਾ ਗਿਆ, ਦੋਵੇਂ ‘ਗੰਭੀਰ’ ਸ਼੍ਰੇਣੀ ਵਿੱਚ ਹਨ। ਅਸ਼ੋਕ ਵਿਹਾਰ, ਬਵਾਨਾ ਅਤੇ ਜਹਾਂਗੀਰਪੁਰੀ ਵਿੱਚ AQI 300 ਤੋਂ ਉੱਪਰ ਰਿਹਾ। ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਇੰਡੀਆ ਗੇਟ ‘ਤੇ ਪਾਣੀ ਦੇ ਛਿੜਕਾਅ ਕੀਤਾ ਜਾ ਰਿਹਾ ਹੈ , ਪਰ ਹਵਾ ਦੀ ਗੁਣਵੱਤਾ ‘ਮਾੜੀ’ ਬਣੀ ਹੋਈ ਹੈ।