GSTR-3B ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਵਿੱਚ ਵਾਧਾ : ਕੇਂਦਰ ਸਰਕਾਰ ਨੇ ਦਿਵਾਲੀ ਕਰਕੇ ਲਿਆ ਫੈਂਸਲਾ 

ਐਡਵੋਕੇਟ ਕਰਨਦੀਪ ਸਿੰਘ ਕੈਰੋਂ

ਨਵੀਂ ਦਿੱਲੀ, 19 ਅਕਤੂਬਰ – ਕੇਂਦਰ ਸਰਕਾਰ ਨੇ ਮਾਸਿਕ ਅਤੇ ਤਿਮਾਹੀ GSTR-3B ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਪੰਜ ਦਿਨਾਂ ਲਈ ਵਧਾ ਦਿੱਤੀ ਹੈ। ਰਿਟਰਨ ਹੁਣ 25 ਅਕਤੂਬਰ ਤੱਕ ਭਰੀ ਜਾ ਸਕੇਗੀ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (CBIC) ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਸਤੰਬਰ ਅਤੇ ਜੁਲਾਈ-ਸਤੰਬਰ ਤਿਮਾਹੀ ਲਈ GSTR-3B ਫਾਈਲਰ 25 ਅਕਤੂਬਰ ਤੱਕ ਟੈਕਸ ਦਾ ਭੁਗਤਾਨ ਕਰ ਸਕਦੇ ਹਨ। CBIC ਨੇ X ‘ਤੇ ਇੱਕ ਪੋਸਟ ਵਿੱਚ ਕਿਹਾ, ‘‘@cbic_india GSTR-3B ਫਾਈਲ ਕਰਨ ਦੀ ਆਖਰੀ ਮਿਤੀ ਵਿਚ ਵਾਧਾ ਕਰਦਾ ਹੈ।’’GSTR-3B ਮਾਸਿਕ ਅਤੇ ਤਿਮਾਹੀ ਸੰਖੇਪ ਰਿਟਰਨ ਹੈ ਜੋ ਰਜਿਸਟਰਡ ਟੈਕਸਦਾਤਾ ਵੱਖ-ਵੱਖ ਸ਼੍ਰੇਣੀਆਂ ਲਈ ਹਰ ਮਹੀਨੇ ਦੀ 20, 22 ਅਤੇ 24 ਤਰੀਕ ਦੇ ਵਿਚਕਾਰ ਪੜਾਅਵਾਰ ਢੰਗ ਨਾਲ ਫਾਈਲ ਕਰਦੇ ਹਨ। ਇਹ ਵਾਧਾ ਉਮੀਦ ਅਨੁਸਾਰ ਹੈ ਕਿਉਂਕਿ 20 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਸੀ।

extends the GSTR-3B filing deadline!

✅ For Monthly filers (Sept 2025)

✅ For Quarterly filers (Q2: July–Sept 2025)

🗓️ New Due Date: 👉 25th October 2025

📄 (Notification No. 17/2025 – Central Tax, dated 18.10.2025)