ਕਪਿਲ ਸ਼ਰਮਾ ਦੇ ਕੈਫੇ’ਤੇ ਤੀਜੀ ਵਾਰ ਹੋਈ ਫਾਇਰਿੰਗ: ਲੋਰੈਂਸ ਗੈਂਗ ਨੇ ਲਈ ਫਾਇਰਿੰਗ ਦੀ ਜਿੰਮੇਵਾਰੀ , ਕਿਹਾ -‘ਬੋਲੀਵੁੱਡ’ਚ ਧਰਮ ਖਿਲਾਫ ਬੋਲਣ ਵਾਲੇ ਤਿਆਰ ਰਹਿਣ ‘

ਨਿਊਜ਼ ਪੰਜਾਬ

17 ਅਕਤੂਬਰ 2025

ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ “ਕੈਪਸ ਕੈਫੇ” ‘ਤੇ ਵੀਰਵਾਰ ਨੂੰ ਮੁੜ ਫਾਇਰਿੰਗ ਹੋਈ ਹੈ। ਕੈਫੇ ‘ਤੇ ਨੌਂ ਤੋਂ ਦਸ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਬਾਹਰੀ ਸ਼ੀਸ਼ੇ ਟੁੱਟ ਗਏ ਅਤੇ ਕੰਧਾਂ ਵਿੱਚ ਗੋਲੀਆਂ ਦੇ ਛੇਕ ਹੋ ਗਏ। ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਡੀ ਢਿੱਲੋਂ ਅਤੇ ਕੁਲਵੀਰ ਸਿੱਧੂ (ਨੇਪਾਲੀ) ਨੇ ਗੋਲੀਬਾਰੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਲਾਰੈਂਸ ਬਿਸਨੋਈ ਗੈਂਗ ਨੇ ਹੀ ਕਪਿਲ ਦੇ ਕੈਫੇ ‘ਤੇ ਦੋ ਵਾਰ ਫਾਇਰਿੰਗ ਕਰਵਾਈ ਸੀ।

ਫਾਇਰਿੰਗ ਤੋਂ ਬਾਅਦ ਲਾਰੈਂਸ ਗੈਂਗ ਨੇ ਲਿਖਿਆ,

“ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅੱਜ ਜੋ ਕੈਪਸ ਕੈਫੇ ‘ਚ ਤਿੰਨ ਵਾਰ ਫਾਇਰਿੰਗ ਹੋਈ ਹੈ, ਉਸ ਦੀ ਜ਼ਿੰਮੇਵਾਰੀ ਮੈਂ, ਕੁਲਵੀਰ ਸਿੱਧੂ ਅਤੇ ਗੋਲਡੀ ਢਿੱਲੋਂ ਲੈਂਦੇ ਹਾਂ। ਸਾਡੀ ਆਮ ਜਨਤਾ ਨਾਲ ਕੋਈ ਦੁਸ਼ਮਨੀ ਨਹੀਂ ਹੈ। ਜਿਨ੍ਹਾਂ ਨਾਲ ਸਾਡਾ ਝਗੜਾ ਹੈ, ਉਹ ਸਾਡੇ ਤੋਂ ਦੂਰ ਰਹਿਣ। ਜੋ ਲੋਕ ਗੈਰਕਾਨੂੰਨੀ ਕੰਮ ਕਰਦੇ ਹਨ, ਲੋਕਾਂ ਤੋਂ ਕੰਮ ਕਰਵਾ ਕੇ ਪੈਸੇ ਨਹੀਂ ਦਿੰਦੇ, ਉਹ ਵੀ ਤਿਆਰ ਰਹਿਣ। ਜੋ ਵੀ ਬਾਲੀਵੁੱਡ ‘ਚ ਧਰਮ ਦੇ ਖ਼ਿਲਾਫ ਬੋਲਦੇ ਹਨ, ਉਹ ਵੀ ਤਿਆਰ ਰਹਿਣ। ਗੋਲੀ ਕਿਸੇ ਵੀ ਪਾਸੇ ਤੋਂ ਆ ਸਕਦੀ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।”

ਕਪਿਲ ਦੇ ਕੈਫੇ ‘ਤੇ ਪਹਿਲੀ ਫਾਇਰਿੰਗ 10 ਜੁਲਾਈ ਨੂੰ ਹੋਈ ਸੀ – ਇਸ ਦੀ ਜ਼ਿੰਮੇਵਾਰੀ ਹਰਜੀਤ ਸਿੰਘ ਲੱਡੀ (BKI ਅੱਤਵਾਦੀ, ਜੋ NIA ਦਾ ਮੋਸਟ ਵਾਂਟਡ ਲਿਸਟ ‘ਚ ਸ਼ਾਮਲ ਹੈ) ਨੇ ਲਈ ਸੀ।

ਦੂਜੀ ਵਾਰ ਫਾਇਰਿੰਗ 7 ਅਗਸਤ ਨੂੰ ਹੋਈ – ਇਸ ਤੋਂ ਬਾਅਦ ਲਾਰੈਂਸ ਗੈਂਗ ਨਾਲ ਜੁੜੇ ਹਰੀ ਬਾਕਸਰ ਦਾ ਆਡੀਓ ਸਾਹਮਣੇ ਆਇਆ ਸੀ, ਜਿਸ ‘ਚ ਉਸਨੇ ਸਲਮਾਨ ਖਾਨ ਨੂੰ ਸ਼ੋਅ ‘ਚ ਬੁਲਾਉਣ ‘ਤੇ ਨਾਰਾਜ਼ਗੀ ਜਤਾਈ ਸੀ।

ਤੀਜੀ ਫਾਇਰਿੰਗ 16 ਅਕਤੂਬਰ ਨੂੰ ਹੋਈ – ਇਸ ਵਾਰ ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ