ਸਿਲਪਾ ਸੈਟੀ ਨੂੰ ਵਿਦੇਸ਼ ਜਾਣ ਦੀ ਮਨਾਹੀ, ਬੰਬੇ ਹਾਈ ਕੋਰਟ ਨੇ 60 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਵਿੱਚ ਦਿੱਤਾ ਆਦੇਸ਼

ਨਿਊਜ਼ ਪੰਜਾਬ

8 ਅਕਤੂਬਰ 2025

ਬੰਬੇ ਹਾਈ ਕੋਰਟ ਨੇ ਅੱਜ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨਾਲ ਜੁੜੇ 60 ਕਰੋੜ ਰੁਪਏ ਦੇ ਕਥਿਤ ਧੋਖਾਧੜੀ ਦੇ ਮਾਮਲੇ ਦੀ ਸੁਣਵਾਈ  ਦੌਰਾਨ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੂੰ ਕਿਹਾ ਹੈ ਕਿ ਜੇਕਰ ਉਹ ਲਾਸ ਏਂਜਲਸ ਅਤੇ ਹੋਰ ਵਿਦੇਸ਼ੀ ਦੇਸ਼ਾਂ ਦੀ ਯਾਤਰਾ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਪਹਿਲਾਂ 60 ਕਰੋੜ ਰੁਪਏ ਜਮ੍ਹਾ ਕਰਵਾਉਣੇ ਪੈਣਗੇ।  ਇਹ ਹੁਕਮ ਉਸ ਪਟੀਸ਼ਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਜੋੜੇ ਨੇ 60 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਨਾਲ ਸਬੰਧਤ ਐਫਆਈਆਰ ਵਿੱਚ ਉਨ੍ਹਾਂ ਵਿਰੁੱਧ ਜਾਰੀ ਲੁੱਕਆਊਟ ਸਰਕੂਲਰ (LOC) ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।

ਦੱਸ ਦਈਏ ਕਿ ਸ਼ਿਲਪਾ ਛੱਟੀ ਅਤੇ ਉਸਦੇ ਪਤੀ ਰਾਜਕੁੰਦਰਾ ਨੇ ਨੇ ਅਦਾਲਤ ਤੋਂ  ਨਿੱਜੀ ਯਾਤਰਾ ਲਈ ਲਾਸ ਏਂਜਲਸ ਜਾਣ ਦੀ ਇਜਾਜ਼ਤ ਮੰਗੀ ਸੀ, ਪਰ ਬੈਂਚ ਨੇ ਸਪੱਸ਼ਟ ਕਰ ਦਿੱਤਾ ਕਿ ਭਾਰੀ ਸੁਰੱਖਿਆ ਜਮ੍ਹਾਂ ਰਕਮ ਤੋਂ ਬਿਨਾਂ ਇਹ ਯਾਤਰਾ ਨਹੀਂ ਕੀਤੀ ਜਾ ਸਕਦੀ।