ਨਿਊਜ਼ ਪੰਜਾਬ
8 ਅਕਤੂਬਰ 2028
ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਦਾ ਇੰਤਜ਼ਾਰ ਕਰ ਰਹੇ ਹਜ਼ਾਰਾਂ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ। ਖਰਾਬ ਮੌਸਮ ਅਤੇ ਜ਼ਮੀਨ ਖਿਸਕਣ ਦੇ ਖਦਸ਼ੇ ਕਾਰਨ ਤਿੰਨ ਦਿਨਾਂ ਤੋਂ ਮੁਅੱਤਲ ਚੱਲ ਰਹੀ ਵੈਸ਼ਨੋ ਦੇਵੀ ਯਾਤਰਾ ਅੱਜ (ਬੁੱਧਵਾਰ) ਸਵੇਰੇ 6 ਵਜੇ ਤੋਂ ਇੱਕ ਵਾਰ ਫਿਰ ਸ਼ੁਰੂ ਹੋ ਗਈ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਅਧਿਕਾਰਤ ਤੌਰ ‘ਤੇ ਇਸ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਕਟੜਾ ਵਿੱਚ ਰੁਕੇ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
