ਜ਼ਿਲ੍ਹੇ ’ਚੋਂ ਝਾਰਖੰਡ, ਐਮ ਪੀ ਤੇ ਬਿਹਾਰ ਲਈ 289 ਪ੍ਰਵਾਸੀ ਮਜ਼ਦੂਰਾਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਲਈ ਰਵਾਨਾ ਕੀਤਾ ਗਿਆ
ਨਿਊਜ਼ ਪੰਜਾਬ
ਨਵਾਂਸ਼ਹਿਰ, 30 ਮਈ- ਪੰਜਾਬ ਸਰਕਾਰ ਵੱਲੋਂ ਕੋਵਿਡ ਲਾਕਡਾਊਨ ਕਾਰਨ ਆਪਣੇ ਪਿੱਤਰੀ ਰਾਜਾਂ ਨੂੰ ਜਾਣ ਦੇ ਚਾਹਵਾਨਾਂ ਵਾਸਤੇ ਲੁਧਿਆਣਾ ਤੋਂ ਵੱਖ-ਵੱਖ ਰਾਜਾਂ ਲਈ ਹੋਰ ਰੇਲ ਗੱਡੀਆਂ ਚਲਾਏ ਜਾਣ ਦੇ ਫ਼ੈਸਲੇ ਤੋਂ ਬਾਅਦ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚੋਂ 133 ਪ੍ਰਵਾਸੀ ਮਜ਼ਦੂਰਾਂ ਨੂੰ ਝਾਰਖੰਡ ਲਈ, 89 ਨੂੰ ਬਿਹਾਰ ਲਈ ਅਤੇ 67 ਨੂੰ ਮੱਧ ਪ੍ਰਦੇਸ਼ ਲਈ ਰਵਾਨਾ ਕੀਤਾ ਗਿਆ।
ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਅਨੁਸਾਰ ਨਵਾਂਸ਼ਹਿਰ ਬੱਸ ਅੱਡੇ ਤੋਂ ਤਿੰਨ ਬੱਸਾਂ ਰਵਾਨਾ ਕੀਤੀਆਂ ਗਈਆਂ, ਜਿਨ੍ਹਾਂ ’ਚ 47 ਮੱਧ ਪ੍ਰਦੇਸ਼ ਜਾਣ ਵਾਲੇ ਅਤੇ 21 ਝਾਰਖੰਡ ਜਾਣ ਵਾਲੇ ਪ੍ਰਵਾਸੀ ਸਨ। ਇਸ ਮੌਕੇ ਤਹਿਸੀਲਦਾਰ ਕੁਲਵੰਤ ਸਿੰਘ, ਚੋਣ ਤਹਿਸੀਲਦਾਰ ਹਰੀਸ਼ ਕੁਮਾਰ, ਕਾਨੂੰਗੋ ਵਿਵੇਕ ਤੇ ਐਸ ਡੀ ਐਮ ਦਫ਼ਤਰ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ।
ਐਸ ਡੀ ਐਮ ਬਲਾਚੌਰ ਜਸਬੀਰ ਸਿੰਘ ਅਨੁਸਾਰ ਬਲਾਚੌਰ ਤੋਂ ਅੱਜ 103 ਝਾਰਖੰਡ ਜਾਣ ਵਾਲੇ ਪ੍ਰਵਾਸੀਆਂ ਦੀਆਂ ਤਿੰਨ ਬੱਸਾਂ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਦੇ ਨਾਲ ਡੀ ਐਸ ਪੀ ਦਵਿੰਦਰ ਸਿੰਘ ਅਤੇ ਤਹਿਸੀਲਦਾਰ ਚੇਤਨ ਬੰਗੜ ਵੀ ਮੌਜੂਦ ਸਨ।
ਐਸ ਡੀ ਐਮ ਬੰਗਾ ਦੀਪਜੋਤ ਕੌਰ ਅਨੁਸਾਰ ਬੰਗਾ ਤੋਂ ਅੱਜ 42 ਬਿਹਾਰ, 20 ਐਮ ਪੀ ਤੇ 9 ਝਾਰਖੰਡ ਜਾਣ ਲਈ ਲੁਧਿਆਣਾ ਰੇਲਵੇ ਸਟੇਸ਼ਨ ਲਈ ਰਵਾਨਾ ਕੀਤੇ ਗਏ।
====================================================================
ਫ਼ੋਟੋ ਕੈਪਸ਼ਨ: 30.05.2020 ਨਵਾਂਸ਼ਹਿਰ: ਨਵਾਂਸ਼ਹਿਰ ਤੋਂ ਲੁਧਿਆਣਾ ਰੇਲਵੇ ਸਟੇਸ਼ਨ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਰਵਾਨਾ ਕਰਦੇ ਹੋਏ ਐਸ ਡੀ ਐਮ ਜਗਦੀਸ਼ ਸਿੰਘ ਜੌਹਲ।
====================================================================
30.05.2020 ਬਲਾਚੌਰ: ਬਲਾਚੌਰ ਤੋਂ ਲੁਧਿਆਣਾ ਰੇਲਵੇ ਸਟੇਸ਼ਨ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਰਵਾਨਾ ਕਰਦੇ ਹੋਏ ਐਸ ਡੀ ਐਮ ਜਸਬੀਰ ਸਿੰਘ, ਉਨ੍ਹਾਂ ਦੇ ਨਾਲ ਡੀ ਐਸ ਪੀ ਦਵਿੰਦਰ ਸਿੰਘ ਤੇ ਤਹਿਸੀਲਦਾਰ ਚੇਤਨ ਬੰਗੜ ਵੀ ਨਜ਼ਰ ਆ ਰਹੇ ਹਨ।