Glow & Grow- ਸਿਹਤਮੰਦ ਖ਼ੁਰਾਕ,ਅਸਲੀ ਗਲੋ ਦਾ ਰਾਜ! ਜਾਣੋ ਸਹੀ ਖ਼ੁਰਾਕ ਦੀ ਮਹਤੱਤਾ

ਨਿਊਜ਼ ਪੰਜਾਬ

1 ਅਕਤੂਬਰ 2025

Glow & Grow:-“ਸੋਹਣੀ ਸਕਿਨ ਤੇ ਫਿੱਟ ਬਾਡੀ ਕਦੇ ਵੀ ਬਾਹਰੋਂ ਨਹੀਂ ਮਿਲਦੀਆਂ, ਇਹ ਹਮੇਸ਼ਾ ਅੰਦਰੋਂ ਖਾਣ-ਪੀਣ ਨਾਲ ਬਣਦੀਆਂ ਹਨ।”

ਸਕਿਨਕੇਅਰ ਕ੍ਰੀਮਾਂ ਤੇ ਜਿਮ ਵਰਕਆਉਟ ਉਸੇ ਵੇਲੇ ਫਾਇਦਾ ਦਿੰਦੇ ਨੇ ਜਦੋਂ ਸਾਡੀ ਡਾਇਟ ਬੈਲੈਂਸ ਹੋਵੇ। ਖੁਰਾਕ ਹੀ ਅਸਲੀ ਗਲੋ ਦੀ ਜੜ੍ਹ ਹੈ। ਜਿਹੜਾ ਅਸੀਂ ਖਾਂਦੇ ਹਾਂ, ਉਹੀ ਸਾਡੇ ਚਿਹਰੇ ਤੇ ਵਾਲਾਂ ਤੇ ਬਾਡੀ ਵਿੱਚ ਦਿਖਦਾ ਹੈ।

🌟 ਡਾਇਟ ਤੇ ਨਿਊਟ੍ਰਿਸ਼ਨ ਦੀ ਮਹੱਤਤਾ

Fruits & Vegetables: ਵਿਟਾਮਿਨ C ਤੇ ਐਂਟੀ-ਆਕਸੀਡੈਂਟ ਸਕਿਨ ਨੂੰ ਗਲੋ ਦਿੰਦੇ ਨੇ।

Protein: ਦਾਲਾਂ, ਅੰਡੇ, ਦੁੱਧ ਤੇ ਨੱਟਸ muscles ਤੇ ਵਾਲਾਂ ਨੂੰ strong ਬਣਾਉਂਦੇ ਨੇ।

Healthy Fats: Avocado, olive oil, seeds – skin soft ਤੇ shiny ਬਣਾਉਂਦੇ ਨੇ।

Hydration: ਰੋਜ਼ਾਨਾ 7–8 ਗਲਾਸ ਪਾਣੀ ਪੀਓ, dehydration skin nu dull ਕਰ ਦਿੰਦੀ ਹੈ।

Avoid Junk Food: oily & sugary food ਨਾਲ pimples ਤੇ dullness ਆਉਂਦੀ ਹੈ।

ਡਾਇਟ ਤੇ ਨਿਊਟ੍ਰਿਸ਼ਨ ਟਿਪਸ

1. ਹਰ ਰੋਜ਼ breakfast ‘ਚ fruits add ਕਰੋ । ਫਲਾਂ ਚ ਵਿਟਾਮਿਨ C, A, ਪੋਟੈਸ਼ਿਅਮ, ਫੋਲੇਟ ਵਰਗੇ ਪੋਸ਼ਕ ਤੱਤ ਹੁੰਦੇ ਨੇ ਜੋ ਸਰੀਰ ਦੀ ਵਧਤ, ਰੋਗਾਂ ਤੋਂ ਬਚਾਵ ਤੇ ਚਮੜੀ ਦੀ ਸਿਹਤ ਲਈ ਬਹੁਤ ਲਾਭਦਾਇਕ ਹਨ।

2. Junk food aviod karo-ਜੰਕ ਫੂਡ ਵੱਧ ਤੇਲ ਮਸਾਲਿਆਂ ਨਾਲ ਪੇਟ ਭਾਰੀ ਕਰਦਾ ਏ, ਜਦਕਿ ਘਰ ਦਾ ਖਾਣਾ ਸਾਫ਼–ਸੁਥਰਾ ਤੇ ਹਲਕਾ ਹੁੰਦਾ ਏ।

3. Green tea / herbal tea ਪੀਓ – ਗ੍ਰੀਨ ਟੀ ਅਤੇ ਹਰਬਲ ਟੀ ਵਿੱਚ ਕੁਦਰਤੀ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਸਰੀਰ ਦੇ ਅੰਦਰਲੇ ਟਾਕਸਿਨ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ।ਰੋਜ਼ਾਨਾ ਗ੍ਰੀਨ ਟੀ ਪੀਣ ਨਾਲ ਸਕਿਨ ‘ਤੇ ਗਲੋ ਆਉਂਦਾ ਹੈ ਕਿਉਂਕਿ ਇਹ ਸਰੀਰ ਵਿੱਚੋਂ ਫ੍ਰੀ ਰੈਡੀਕਲ ਨੂੰ ਖਤਮ ਕਰਦੀ ਹੈ।

4. ਰਾਤ ਨੂੰ heavy ਖਾਣਾ avoid ਕਰੋ– ਰਾਤ ਨੂੰ ਸਰੀਰ ਦਾ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਏ, ਜੇ heavy ਖਾਣਾ ਖਾ ਲਈਏ ਤਾਂ ਹਜ਼ਮ ਠੀਕ ਨਾਲ ਨਹੀਂ ਹੁੰਦਾ।

5. ਹਫ਼ਤੇ ‘ਚ ਇੱਕ “detox day” ਰੱਖੋ –  ਸਿਰਫ fruits, ਸਲਾਦ,ਸੂਪ, ਅਤੇ ਪਾਣੀ ਪੀਓ।