ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਦਾ ਬਿਆਨ,ਰਾਜਵੀਰ ਜਵੰਦਾ ਦੀ ਸਿਹਤ ਹਾਲੇ ਵੀ ਨਾਜੁਕ, ਰੀੜ੍ਹ ਦੀ ਹੱਡੀ ਤੇ ਗਰਦਨ ਦੇ ਪਿੱਛੇ ਗੰਭੀਰ ਸੱਟਾ

ਨਿਊਜ਼ ਪੰਜਾਬ

30 ਸਤੰਬਰ 2025

ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਸੰਬੰਧੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਮੁਹਾਲੀ ਦੇ ਫੋਰਟਿਸ ਹਸਪਤਾਲ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਮੁਤਾਬਿਕ, ਉਨ੍ਹਾਂ ਦੀ ਹਾਲਤ ਅਜੇ ਵੀ ਬਹੁਤ ਗੰਭੀਰ ਹੈ। ਡਾਕਟਰਾਂ ਨੇ ਦੱਸਿਆ ਹੈ ਕਿ ਐਮਆਰਆਈ ਸਕੈਨ ਵਿੱਚ ਉਨ੍ਹਾਂ ਦੇ ਦਿਮਾਗ ਵਿੱਚ ਗੰਭੀਰ ਸੱਟਾਂ ਆਈਆਂ ਹਨ ਅਤੇ ਦਿਮਾਗੀ ਗਤੀਵਿਧੀ ਬਹੁਤ ਘੱਟ ਪਾਈ ਗਈ ਹੈ। ਉਹ ਹਾਲੇ ਵੀ ਲਾਈਫ ਸਪੋਰਟ ਅਤੇ ਵੈਂਟੀਲੇਟਰ ਸਹਾਇਤਾ ’ਤੇ ਹਨ।

ਹਸਪਤਾਲ ਨੇ ਖੁਲਾਸਾ ਕੀਤਾ ਕਿ ਐਮਆਰਆਈ ਸਕੈਨ ਵਿੱਚ ਹਾਈਪੋਕਸਿਕ ਤਬਦੀਲੀਆਂ ਸਾਹਮਣੇ ਆਈਆਂ ਹਨ, ਜੋ ਮੁੱਢਲੇ ਸੈਂਟਰ ਵਿੱਚ ਦਿੱਤੇ ਗਏ ਸੀਪੀਆਰ ਤੋਂ ਬਾਅਦ ਹੋਈਆਂ। ਇਸਦੇ ਨਾਲ ਹੀ, ਰੀੜ੍ਹ ਦੀ ਹੱਡੀ ਦੇ ਐਮਆਰਆਈ ਵਿੱਚ ਸਰਵਾਈਕਲ ਅਤੇ ਡੋਰਸਲ ਖੇਤਰਾਂ ਵਿੱਚ ਵੱਡਾ ਨੁਕਸਾਨ ਹੋਇਆ ਹੈ। ਇਸ ਕਾਰਨ ਉਨ੍ਹਾਂ ਦੇ ਸਾਰੇ ਚਾਰੇ ਅੰਗਾਂ ਵਿੱਚ ਗੰਭੀਰ ਕਮਜ਼ੋਰੀ ਆ ਗਈ ਹੈ। ਡਾਕਟਰਾਂ ਦੇ ਮੁਤਾਬਿਕ, ਉਨ੍ਹਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਸਪੋਰਟ ਦੀ ਲੋੜ ਰਹੇਗੀ।