ਨਿਊਜ਼ ਪੰਜਾਬ
24 ਸਤੰਬਰ 2025
ਪੰਜਾਬ ਵਿੱਚ ਰਾਜ ਸਭਾ ਦੀ ਖਾਲੀ ਹੋਈ ਸੀਟ ਲਈ ਉਪਚੋਣ 24 ਅਕਤੂਬਰ ਨੂੰ ਹੋਵੇਗਾ। ਚੋਣ ਆਯੋਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ (AAP) ਦੇ ਨੇਤਾ ਸੰਜੀਵ ਅਰੋੜਾ ਦੇ ਲੁਧਿਆਣਾ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਵਿਧਾਇਕ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਇਸ ਸੀਟ ਤੋਂ AAP ਸਪਰੀਮੋ ਅਰਵਿੰਦ ਕੇਜਰੀਵਾਲ ਰਾਜ ਸਭਾ ਜਾ ਸਕਦੇ ਹਨ।ਪੰਜਾਬ ਦੀ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ 24 ਅਕਤੂਬਰ ਨੂੰ ਹੋਵੇਗੀ ਅਤੇ ਉਸੇ ਹੀ ਦਿਨ ਸ਼ਾਮ ਨੂੰ ਨਤੀਜਾ ਐਲਾਨਿਆ ਜਾਵੇਗਾ। ਨਾਮਜ਼ਦਗੀ 6 ਅਕਤੂਬਰ ਤੋਂ ਭਰੀ ਜਾਵੇਗੀ।
ਹਾਲਾਂਕਿ, ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਕਹਿਣਾ ਹੈ ਕਿ ਇਸ ਸੀਟ ‘ਤੇ ਜੋ ਵੀ ਜਾਵੇਗਾ, ਉਹ ਪੰਜਾਬ ਦਾ ਪ੍ਰਤੀਨਿਧਿਤਵ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਕੋਈ ਵੀ ਹੋ ਸਕਦਾ ਹੈ—ਮਹਿਲਾ, ਕਿਸਾਨ ਜਾਂ ਵਪਾਰੀ। ਇਸ ਬਾਰੇ ਫੈਸਲਾ ਪਾਰਟੀ ਹਾਈਕਮਾਂਡ ਵੱਲੋਂ ਕੀਤਾ ਜਾਵੇਗਾ।
