ਮਨਜਿੰਦਰ ਸਿੰਘ ਚੌਹਾਨ (ਸੋਨੀ) ਦੇ ਅੰਤਿਮ ਅਰਦਾਸ ਸਮਾਗਮ ਵਿੱਚ ਪ੍ਰਮੁੱਖ ਸ਼ਖਸ਼ੀਅਤਾਂ ਵੱਲੋ ਨਿੱਘੀਆਂ ਸ਼ਰਧਾਂਜਲੀਆਂ – ਵੱਡੀ ਗਿਣਤੀ ਵਿੱਚ ਸੰਗਤਾਂ ਨੇ ਕੀਤੀ ਸ਼ਮੂਲੀਅਤ 

ਸਵ. ਸ੍ਰ. ਮਨਜਿੰਦਰ ਸਿੰਘ ਚੌਹਾਨ (ਸੋਨੀ) ਦੀਆਂ ਸੇਵਾਵਾਂ ਸਾਡੇ ਲਈ ਪ੍ਰੇਣਾ ਦਾ ਸਰੋਤ -ਮਹੇਸ਼ਇੰਦਰ ਸਿੰਘ ਗਰੇਵਾਲ

##################

ਲੁਧਿਆਣਾ,21 ਸਤੰਬਰ (ਆਰ ਐਸ ਖ਼ਾਲਸਾ ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਪ੍ਰਧਾਨ ਸੰਨਜ਼(ਇੰਡੀਆ) ਕੰਪਨੀ ਦੇ ਪ੍ਰਮੁੱਖ ਤੇ ਪ੍ਰਮੁੱਖ ਸਮਾਜ ਸੇਵੀ ਅਤੇ ਅਕਾਲੀ ਆਗੂ ਸ.ਸੁਰਿੰਦਰ ਸਿੰਘ ਚੌਹਾਨ ਦੇ ਸਤਿਕਾਰਯੋਗ ਛੋਟੇ ਵੀਰ ਸ. ਮਨਜਿੰਦਰ ਸਿੰਘ ਚੌਹਾਨ( ਸੋਨੀ) ਦੀ ਆਤਮਿਕ ਸ਼ਾਤੀ ਲਈ ਕਰਵਾਏ ਗਏ ਅੰਤਿਮ ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ,ਸਮਾਗਮ ਵਿੱਚ ਭਾਈ ਕਾਰਜ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਈ ਜੋਧਬੀਰ ਸਿੰਘ ਨਨਕਾਣਾ ਸਾਹਿਬ ਵਾਲਿਆਂ ਦੇ ਕੀਰਤਨੀ ਜੱਥਿਆਂ ਨੇ ਗੁਰੂ ਸਾਹਿਬਾਨ ਵੱਲੋ ਉਚਰੀ ਇਲਾਹੀ ਬਾਣੀ ਦਾ ਵੈਰਾਗਮਈ ਕੀਰਤਨ ਕੀਤਾ

ਇਸ ਸਮੇਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਨੇ ਸੰਗਤਾਂ ਨੂੰ ਸੰਬੋਧਿਨ ਕਰਦਿਆਂ ਕਿਹਾ ਬੜੇ ਸਾਦਗੀ ਭਰੇ ਜੀਵਨ ਵਿੱਚ ਰਹਿਣ ਵਾਲੇ ਤੇ ਗੁਰੂ ਆਸੇ ਅਨੁਸਾਰ ਸਮੁੱਚੇ ਪ੍ਰੀਵਾਰ ਅਤੇ ਸੰਗਤਾਂ ਦੀ ਸੇਵਾ ਨੂੰ ਲੋਚਦੇ ਸਵ. ਸ੍ਰ.ਮਨਜਿੰਦਰ ਸਿੰਘ ਚੌਹਾਨ( ਸੋਨੀ) ਦੀਆਂ ਸੰਗਤਾਂ ਪ੍ਰਤੀ ਅਣਥੱਕ ਸੇਵਾਵਾਂ ਸਾਡੇ ਸਾਰਿਆਂ ਲਈ ਪ੍ਰੇਣਾ ਦਾ ਸਰੋਤ ਹਨ। ਇਸ ਦੌਰਾਨ ਉਨ੍ਹਾਂ ਨੇ ਸਰਦਾਰਨੀ ਬਲਵਿੰਦਰ ਕੌਰ (ਮਾਤਾ) ਸ.ਸੁਰਿੰਦਰ ਸਿੰਘ ਚੌਹਾਨ (ਭਰਾ) ਸ.ਦਵਿੰਦਰ ਸਿੰਘ (ਭਰਾ) ਜਸਪਾਲ ਕੌਰ (ਸੁਪਤਨੀ) ਹਰਕਰਨਦੀਪ ਸਿੰਘ (ਸਪੁੱਤਰ) ਸਮੇਤ ਸਮੁੱਚੇ ਚੌਹਾਨ ਪਰਿਵਾਰ ਦੇ ਮੈਬਰਾਂ ਨਾਲ ਆਪਣਾ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਅਕਾਲ ਪੁਰਖ ਦਾ ਸਿਮਰਨ ਕਰਨ ਦੀ ਤਾਕੀਦ ਕੀਤੀ ।

ਸਮਾਗਮ ਵਿੱਚ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਪੰਜਾਬ ਸ. ਮਹੇਸ਼ਇੰਦਰ ਸਿੰਘ ਗਰੇਵਾਲ ਤੋਂ ਇਲਾਵਾ ਸ੍ਰ.ਕੁਲਵੰਤ ਸਿੰਘ ਸਿੱਧੂ ਐੱਮ ਐੱਲ ਏ, ਸਾਬਕਾ ਡਿਪਟੀ ਸਪੀਕਰ ਲੋਕ ਸਭਾ ਸ੍ਰ. ਚਰਨਜੀਤ ਸਿੰਘ ਅਟਵਾਲ, ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਸ੍ਰ.ਸ਼ਰਨਜੀਤ ਸਿੰਘ ਢਿੱਲੋ ਸਾਬਕਾ ਅਕਾਲੀ ਮੰਤਰੀ, ਸਾਬਕਾ ਵਿਧਾਇਕ ਸ੍ਰ. ਸਿਮਰਜੀਤ ਸਿੰਘ ਬੈਂਸ, ਭਾਉ ਭਗਵਾਨ ਸਿੰਘ,  ਸ੍ਰੀ ਜਤਿੰਦਰ ਮਿੱਤਲ ਉੱਪ ਪ੍ਰਧਾਨ ਪੰਜਾਬ ਭਾਜਪਾ,ਟਕਸਾਲੀ ਅਕਾਲੀ ਆਗੂ ਬਾਬਾ ਅਜੀਤ ਸਿੰਘ ਪ੍ਰਧਾਨ ਗੁ. ਸ੍ਰੀ ਗੁਰੂ ਸਿੰਘ ਸਭਾ ਪੁਰਾਣੀ ਸਬਜੀ ਮੰਡੀ,ਐਡਵੋਕੇਟ ਪਰਉਪਕਾਰ ਸਿੰਘ ਘੁੰਮਣ,  ਸ੍ਰ.ਕਮਲਜੀਤ ਸਿੰਘ ਕੜਵਲ, ਸ੍ਰ. ਭੁਪਿੰਦਰ ਸਿੰਘ ਭਿੰਦਾ ਪ੍ਰਧਾਨ ਜ਼ਿਲ੍ਹਾ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ, ਡਾ. ਗੁਰਪ੍ਰੀਤ ਸਿੰਘ, ਸ੍ਰ. ਤੇਜਾ ਸਿੰਘ ਖ਼ਾਲਸਾ,

ਸ੍ਰੀ ਵਿਜੈ ਦਾਨਵ, ਸ. ਪ੍ਰਿਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੇ ਮੈਬਰ ਧਰਮ ਪ੍ਰਚਾਰ ਕਮੇਟੀ,ਸੀ. ਆਈ. ਸੀ. ਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ , ਸ੍ਰੀ ਕੇ. ਕੇ ਸੇਠ, ਹਰਸਿਮਰਜੀਤ ਸਿੰਘ ਲੱਕੀ ਪ੍ਰਧਾਨ, ਯੂ. ਸੀ. ਪੀ ਐਮ., ਸ. ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ, ਸ੍ਰ.ਅਵਤਾਰ ਸਿੰਘ ਭੋਗਲ , ਸ੍ਰ.ਕੁਲਵਿੰਦਰ ਸਿੰਘ ਬੈਨੀਪਾਲ, ਸ੍ਰ. ਸੋਹਣ ਸਿੰਘ ਗੋਗਾ ਕੌਂਸਲਰ, ਸ੍ਰ. ਸੁਖਦੇਵ ਸਿੰਘ ਸੀਰਾ ਕੌਂਸਲਰ, ਇੰਦਰਜੀਤ ਸਿੰਘ ਨਵਯੁਗ,ਰਜਿੰਦਰ ਸਿੰਘ ਸਰਹਾਲੀ,ਸਤਨਾਮ ਸਿੰਘ ਮੱਕੜ,ਸੁਰਿੰਦਰ ਪਾਲ ਸਿੰਘ ਮੱਕੜ,ਪ੍ਰਦੀਪ ਵਧਾਵਨ ਪਰਮਦੀਪ ਸਿੰਘ ਪ੍ਰਧਾਨ ਰਾਜਪੂਤ ਸੱਭਾ,ਬੇਅੰਤ ਸਿੰਘ ਜੋੜਾ, ਕਾਕਾ ਸੁਰਜੀਤ ਸਿੰਘ, ਜਸਵਿੰਦਰ ਸਿੰਘ ਰਾਜਪੂਤ,ਸਤਿੰਦਰ ਸਿੰਘ ਟੋਨੀ,

ਅਕਾਲੀ ਆਗੂ ਸ. ਜਗਬੀਰ ਸਿੰਘ ਸੋਖੀ ਜੱਥੇ.ਕੁਲਦੀਪ ਸਿੰਘ ਖਾਲਸਾ, ਸ. ਅੰਮ੍ਰਿਤਪਾਲ ਸਿੰਘ ਯੂਨਾਈਟਿਡ ਸਿੱਖਜ਼,ਹਰਮਿੰਦਰ ਸਿੰਘ ਕੋਹਲੀ, ਜੱਥੇ. ਤਰਨਜੀਤ ਸਿੰਘ ਨਿਮਾਣਾ,ਭਾਈ ਮੇਜਰ ਸਿੰਘ ਖਾਲਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ,ਪੰਜਾਬੀ ਵਿਰਸਾ ਫਾਊਂਡੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਖਾਲਸਾ,ਮਨਿੰਦਰ ਸਿੰਘ ਆਹੂਜਾ,ਮਨਜੋਤ ਸਿੰਘ ਪਾਹਵਾ,ਹਰਪ੍ਰੀਤ ਸਿੰਘ ਡੰਗ, ਮਹਿੰਦਰ ਸਿੰਘ ਡੰਗ, ਭੁਪਿੰਦਰ ਸਿੰਘ ਬਸੰਤ, ਬਲਵਿੰਦਰ ਸਿੰਘ ਭੁੱਲਰ, ਗੁਰਦੀਪ ਸਿੰਘ ਗੋਸਾ, ਜਸਵਿੰਦਰ ਸਿੰਘ ਠੁਕਰਾਲ,

ਐਡਵੋਕੇਟ ਕ੍ਰਿਪਾਲ ਸਿੰਘ ਕਾਲੜਾ,ਤੇਜਿੰਦਰ ਸਿੰਘ ਡੰਗ, ਸੁਰਿੰਦਰਪਾਲ ਸਿੰਘ ਬਿੰਦਰਾ, ਹਰਪਾਲ ਸਿੰਘ ਖਾਲਸਾ, ਸੁਰਜੀਤ ਸਿੰਘ ਪ੍ਰਧਾਨ ਦੰਗਾ ਪੀੜਤ ਸੁਸਾਇਟੀ, ਭੁਪਿੰਦਰ ਸਿੰਘ ਅਰੋੜਾ, ਮਾਸਟਰ ਰਣਜੀਤ ਸਿੰਘ,ਤਜਿੰਦਰਪਾਲ ਸਿੰਘ,ਪ੍ਰਭਜੋਤ ਸਿੰਘ,ਭੁਪਿੰਦਰ ਸਿੰਘ (ਮਨੀ ਜਿਊਲਰਜ਼), ਕਰਨੈਲ ਸਿੰਘ ਬੇਦੀ, ਪ੍ਰਿਤਪਾਲ ਸਿੰਘ, ਗੁਰਦੀਪ ਸਿੰਘ ਡੀਮਾਰਟੇ, ਨਰਿੰਦਰਪਾਲ ਸਿੰਘ ਕਥੂਰੀਆ, ਮਨਜੋਤ ਸਿੰਘ ਪਾਹਵਾ, ਭਾਈ ਅਰਸ਼ਦੀਪ ਸਿੰਘ,ਜਤਿੰਦਰਪਾਲ ਸਿੰਘ ਸਲੂਜਾ, ਸਤਬੀਰ ਸਿੰਘ ਸੀ.ਏ,ਕਮਲਜੀਤ ਸਿੰਘ, ਨਰਿੰਦਰ ਸਿੰਘ ਸਲੂਜਾ,ਭਾਈ ਵਰਿੰਦਰ ਸਿੰਘ ਨਿਰਮਾਨ ਬੰਬੇ ਵਾਲੇ,ਮਨਜੀਤ ਸਿੰਘ ,ਸੁਰਿੰਦਰ ਸਿੰਘ ਭਾਟੀਆ, ਹਰਭਜਨ ਸਿੰਘ ਬੱਗਾ, ਸੰਦੀਪ ਸਿੰਘ ਭਾਟੀਆ,ਡਾ ਬਲਬੀਰ ਸਿੰਘ, ਜੋਗਿੰਦਰ ਸਿੰਘ ਸਲੂਜਾ, ਨਵਤੇਜ ਸਿੰਘ ਕਾਲੜਾ, ਹਰਬਿੰਦਰ ਸਿੰਘ ਨੈਸ਼ਨਲ ਐਵਾਰਡੀ, ਦਰਸ਼ਨ ਸਿੰਘ ਚੁੱਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ,

ਅਤਿੰਮ ਅਰਦਾਸ ਸਮਾਗਮ ਦੀ ਸਮਾਪਤੀ ਮੌਕੇ.ਇੰਦਰਜੀਤ ਸਿੰਘ ਮੱਕੜ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਅਤੇ ਵੱਖ ਵੱਖ ਧਾਰਮਿਕ, ਸਮਾਜਿਕ ਤੇ ਇੰਡਸਟਰੀ ਐਸੋਸੀਏਸ਼ਨਾਂ ਦੇ ਆਗੂਆਂ ਨੇ ਮਰਹੂਮ ਸ. ਮਨਜਿੰਦਰ ਸਿੰਘ ਚੌਹਾਨ( ਸੋਨੀ) ਦੇ ਹੋਣਹਾਰ ਸਪੁੱਤਰ ਹਰਕਰਨਦੀਪ ਸਿੰਘ ਨੂੰ ਦਸਤਾਰਾਂ ਭੇਟ ਕੀਤੀਆ,ਗਿਆਨੀ ਬਲਵਿੰਦਰ ਸਿੰਘ ਹੈਡ ਗ੍ਰੰਥੀ ਗੁ. ਸ੍ਰੀ ਮੰਜੀ ਸਾਹਿਬ ਆਲਮਗੀਰ,ਸਮੇਤ ਸਾਇਕਲ ਇੰਡਸਟਰੀ ਨਾਲ ਸਬੰਧਤ ਪ੍ਰਮੁੱਖ ਸ਼ਖਸੀਅਤਾਂ,ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਦੌਰਾਨ ਸ. ਮੇਹਸ਼ਇੰਦਰ ਸਿੰਘ ਗਰੇਵਾਲ ਨੇ ਸਮੁੱਚੇ ਚੌਹਾਨ ਪਰਿਵਾਰ ਵੱਲੋ ਅੰਤਿਮ ਅਰਦਾਸ ਸਮਾਗਮ ਵਿੱਚ ਸਾਮਿਲ ਸੰਗਤਾਂ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ!

ਤਸਵੀਰਾਂ : ਰਣਜੀਤ ਸਿੰਘ ਖ਼ਾਲਸਾ