ਮੁੱਖ ਖ਼ਬਰਾਂਪੰਜਾਬਕਿਰਤ ਸੇਵਾ

ਜਨਤਾ ਨਗਰ ਸਮਾਲ ਸਕੇਲ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਆਹੁਦੇਦਾਰਾਂ ਦਾ ਐਲਾਨ – ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਬਣਾਈ 50 ਮੈਂਬਰੀ ਕਮੇਟੀ

ਨਿਊਜ਼ ਪੰਜਾਬ
ਲੁਧਿਆਣਾ, 28 ਮਈ -ਜਨਤਾ ਨਗਰ ਸਮਾਲ ਸਕੇਲ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਧਾਨਗੀ ਹੇਠ ਹੋਈ,ਜਿਸ ਵਿਚ ਐਸੋਸੀਏਸ਼ਨ ਦੀ 50 ਮੈਂਬਰੀ ਜਥੇਬੰਦੀ ਦਾ ਐਲਾਨ ਕੀਤਾ ਗਿਆ.
ਪ੍ਧਾਨ ਸ.ਠੁਕਰਾਲ ਨੇ ਕਿਹਾ ਕਿ ਇੰਦਰਜੀਤ ਸਿੰਘ ਜੀ.ਐਸ., ਵਲੈਤੀ ਰਾਮ ਦੁਰਗਾ, ਅਮਰੀਕ ਸਿੰਘ ਘੜਿਆਲ, ਕਰਮ ਸਿੰਘ ਮਠਾੜੂ, ਮਨਜੀਤ ਸਿੰਘ ਘਟੋੜੇ, ਬਲਵਿੰਦਰ ਸਿੰਘ ਪ੍ਰੀਤ, ਜਸਵੰਤ ਸਿੰਘ ਪਨੇਸਰ ਨੂੰ (ਸਾਰੇ ਸਰਪ੍ਰਸਤ),ਰਾਜਿੰਦਰ ਸਿੰਘ ਕਲਸੀ ਨੂੰ ਸੀਨੀਅਰ ਮੀਤ ਪ੍ਧਾਨ, ਸ਼ਵਿੰਦਰ ਸਿੰਘ ਹੂੰਝਣ ਨੂੰ ਜਨਰਲ ਸਕੱਤਰ, ਮਨਜੀਤ ਪੱਬੀ, ਗੰਗਾ ਰਾਮ ਸ਼ਰਮਾ, ਸੁਮੇਸ਼ ਕੁਮਾਰ ਕੋਛੜ, ਸੁਰਿੰਦਰ ਸਿੰਘ ਠੁਕਰਾਲ, ਪਵਨ ਕੁਮਾਰ ਢੰਡ, ਦਰਸ਼ਨ ਸਿੰਘ, ਕੁਲਦੀਪ ਸਿੰਘ ਮਹੋਲੀ, ਪਰਗਟ ਸਿੰਘ ਪੰਨੂੰ, ਹਰਭਜਨ ਸਿੰਘ ਕੈਂਥ, ਤਰਲੋਕ ਸਿੰਘ ਵਿਰਦੀ ਨੂੰ (ਸਾਰੇ ਮੀਤ ਪ੍ਰਧਾਨ), ਹਰਜੀਤ ਸਿੰਘ ਪਨੇਸਰ ਨੂੰ ਖ਼ਜਾਨਚੀ, ਰਵਿੰਦਰ ਸਿੰਘ ਪਨੇਸਰ ਨੂੰ ਸੰਯੁਕਤ ਖ਼ਜਾਨਚੀ, ਪਰਮਿੰਦਰ ਸਿੰਘ ਹੈਪੀ ਨੂੰ ਸਕੱਤਰ, ਬਲਬੀਰ ਸਿੰਘ ਰਾਜਾ ਨੂੰ ਸੰਯੁਕਤ ਸਕੱਤਰ, ਸਵਰਨ ਸਿੰਘ ਮੱਕੜ ਨੂੰ ਪ੍ਰੈਸ ਸਕੱਤਰ,ਇੰਦਰਜੀਤ ਸਿੰਘ ਜਗਦਿਓ, ਮਨਜੀਤ ਸਿੰਘ ਚੀਮਾ, ਅਵਤਾਰ ਸਿੰਘ, ਸਰਬਜੀਤ ਸਿੰਘ ਘਟੋੜੇ, ਰਜਿੰਦਰ ਸਿੰਘ ਪਦਮ, ਇਕਬਾਲ ਸਿੰਘ, ਧਰਮਿੰਦਰ ਕੁਮਾਰ, ਸੰਜੀਵ ਕੁਮਾਰ, ਰਵਿੰਦਰ ਸਿੰਘ ਹੂੰਝਣ, ਸੁਖਚੈਨ ਸਿੰਘ ਠੁਕਰਾਲ, ਕੁਲਜੀਤ ਸਿੰਘ,ਪ੍ਦੀਪ ਸਿੰਘ, ਅਵਤਾਰ ਸਿੰਘ ਸੱਗੂ, ਵਰਿੰਦਰ ਕੁਮਾਰ ਦੁਰਗਾ, ਰਜਨੀਸ਼ ਕੁਮਾਰ ਖੁੱਲਰ, ਕੁਲਦੀਪ ਸਿੰਘ ਸੰਧੂ, ਸੁਖਜਿੰਦਰ ਸਿੰਘ, ਕੁਲਜੀਤ ਸਿੰਘ ਨੰਨੜੇ, ਸੰਦੀਪ ਸਿੰਘ ਪਦਮ, ਦਵਿੰਦਰ ਸਿੰਘ ਚਾਨੇ, ਦਵਿੰਦਰ ਕੁਮਾਰ ਭਟਨਾਗਰ,ਸਿਮਰਨਜੀਤ ਸਿੰਘ ਗਰਚਾ, ਬਲਦੇਵ ਸਿੰਘ ਮਠਾੜੂ, ਬਲਬੀਰ ਚੰਦ, ਹਰਦੀਪ ਸਿੰਘ ਵਿਰਦੀ ਨੂੰ (ਸਾਰੇ ਮੈਂਬਰ ਪ੍ਬੰਧਕ ਕਮੇਟੀ ) ਨਿਯੁਕਤ ਕੀਤਾ ਗਿਆ.
ਸ.ਠੁਕਰਾਲ ਨੇ ਕਿਹਾ ਕਿ ਐਸੋਸੀਏਸ਼ਨ ਦੀ ਟੀਮ ਬਣਾਉਣ ਸਮੇਂ ਮਿਹਨਤੀ ਤੇ ਇਮਾਨਦਾਰੀ ਨਾਲ ਸਨਅਤਕਾਰਾਂ ਦੀ ਸੇਵਾ ਕਰਨ ਵਾਲਿਆਂ ਨੂੰ ਸ਼ਾਮਿਲ ਕਰਨ ਵਾਲੇ ਪਾਸੇ ਧਿਆਨ ਦਿੱਤਾ ਗਿਆ ਹੈ.ਉਨਾਂ ਕਿਹਾ ਕਿ ਉਹ ਤੇ ਉਨਾਂ ਦੀ ਟੀਮ ਵਲੋਂ ਸਨਅਤਕਾਰਾਂ ਦੇ ਸਰਬਪੱਖੀ ਵਿਕਾਸ ਲਈ ਹਰ ਯਤਨ ਕੀਤਾ ਜਾ ਰਿਹਾ ਹੈ.ਉਨਾਂ ਕਿਹਾ ਕਿ ਛੋਟੇ ਸਨਅਤਕਾਰਾਂ ਦੀ ਭਲਾਈ ਲਈ ਪਹਿਲਾਂ ਵੀ ਕੋਈ ਕਸਰ ਨਹੀਂ ਛੱਡੀ ਅਤੇ ਭਵਿੱਖ ਵਿਚ ਵੀ ਇਹ ਰੁਝਾਨ ਜਾਰੀ ਰਹੇਗਾ.ਇਸ ਮੌਕੇ ਇੰਦਰਜੀਤ ਸਿੰਘ ਜੀ.ਐਸ., ਵਲੈਤੀ ਰਾਮ ਦੁਰਗਾ, ਸਵਿੰਦਰ ਸਿੰਘ ਹੂੰਝਣ, ਰਜਨੀਸ਼ ਕੁਮਾਰ ਆਦਿ ਹਾਜ਼ਰ ਸਨ.