ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦਾ ਵੱਡਾ ਫੈਸਲਾ:9 ਤੋ 11 ਮਈ ਤੱਕ ਪ੍ਰੋਗਰਾਮ ਸਤਿਸੰਗ ਰੱਦ, ਸੰਗਤਾਂ ਨੂੰ ਵਿਸ਼ੇਸ਼ ਅਪੀਲ
ਨਿਊਜ਼ ਪੰਜਾਬ
9 ਮਈ 2025
ਭਾਰਤ-ਪਾਕਿਸਤਾਨ ਵਿਚਕਾਰ ਮੌਜੂਦ ਤਣਾਅ ਨੂੰ ਦੇਖਦਿਆਂ ਡੇਰਾ ਬਿਆਸ ‘ਚ 11 ਮਈ ਐਤਵਾਰ ਨੂੰ ਹੋਣ ਵਾਲਾ ਸਤਿਸੰਗ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਡੇਰਾ ਬਿਆਸ ਦੇ ਸਕੱਤਰ ਵੱਲੋਂ ਇਕ ਪੱਤਰ ਜਾਰੀ ਕਰ ਕੇ ਸਾਰੀ ਸੰਗਤ ਨੂੰ ਜਾਣੂ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ।ਪੱਤਰ ‘ਚ ਕਿਹਾ ਗਿਆ ਹੈ ਕਿ ਭਾਰਤ-ਪਾਕਿਸਤਾਨ ਵਿਚਕਾਰ ਬਣੀ ਤਣਾਅ ਦੀ ਸਥਿਤੀ ਤੇ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿਚ ਰੱਖਦਿਆਂ 9 ਤੋਂ 11 ਮਈ ਤਕ ਡੇਰਾ ਬਿਆਸ ਵਿਚ ਹੋਣ ਵਾਲਾ ਸਤਿਸੰਗ ਰੱਦ ਕੀਤਾ ਗਿਆ ਹੈ।
ਇਸ ਸਬੰਧ ਵਿਚ ਸੰਗਤ ਤੇ ਬਾਬਾ ਜੀ ਦੇ ਵਿਚਕਾਰ ਹੋਣ ਵਾਲੇ ਸਵਾਲ-ਜਵਾਬ ਤੇ ਖੁੱਲ੍ਹੀ ਕਾਰ ‘ਚ ਹੋਣ ਵਾਲੇ ਦਰਸ਼ਨ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਹਨ। ਆਉਣ ਵਾਲੇ ਸਤਿਸੰਗ ਬਾਰੇ ਸੰਗਤ ਨੂੰ ਜਲਦ ਜਾਣੂ ਕਰ ਦਿੱਤਾ ਜਾਵੇਗਾ।