ਚੰਡੀਗੜ/ਮੋਹਾਲੀ/ ਪੰਚਕੁਲਾ ਚ Alert! ਫਿਰ ਵੱਜੇ ਏਅਰ ਸਾਇਰਨ, ਵਸਨੀਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ
ਨਿਊਜ਼ ਪੰਜਾਬ
9 ਮਈ 2025
ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਵਾਸੀਆਂ ਤੇ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ ਇਲਾਕੇ ਦੇ ਲੋਕਾਂ ਨੂੰ ਅਲਰਟ ਕੀਤਾ ਹੈ ਕਿ ਹੋ ਸਕਦਾ ਕਿ ਚੰਡੀਗੜ੍ਹ ਤੇ ਹਵਾਈ ਹਮਲਾ ਹੋ ਸਕਦਾ ਹੈ ਇਸ ਕਰਕੇ ਘਰਾਂ ਵਿੱਚ ਰਹੋ ਅਤੇ ਖਿੜਕੀਆਂ ਦਰਵਾਜ਼ੇ ਦੇ ਨੇੜੇ ਨਾ ਖੜੋ ਅਤੇ ਨਾ ਹੀ ਬਾਹਰ ਨਿਕਲੋ । ਚੰਡੀਗੜ ਦੇ ਪ੍ਰਸ਼ਾਸਨ ਨੇ ਇਹ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਨਾਲ ਹੀ ਲਗਾਤਾਰ 10 ਮਿੰਟ ਤੋਂ ਸ਼ਾਇਰਨ ਵੀ ਵੱਜ ਰਿਹਾ ਹੈ। ਇਸੇ ਤਰ੍ਹਾਂ ਹੀ ਪੰਚਕੁਲਾ ਵਿੱਚ ਵੀ ਲਗਾਤਾਰ ਸਾਇਰਨ ਬਜ ਰਿਹਾ ਹੈ ਅਤੇ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਮੋਹਾਲੀ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ।