ਬਰਸਾਤਾਂ ਨੂੰ ਮੁੱਖ ਰੱਖ ਕੇ ਮੇਅਰ ਬਲਕਾਰ ਸਿੰਘ ਸੰਧੂ ਨੇ ਬੁੱਢੇ ਨਾਲੇ ਦੀ ਸਫਾਈ ਕੰਮ ਸ਼ੁਰੂ ਕਰਵਾਇਆ
ਲੁਧਿਆਣਾ , 28 ਮਈ ( ਨਿਊਜ਼ ਪੰਜਾਬ ) – ਸ੍ਰੀ ਬਲਕਾਰ ਸਿੰਘ ਸੰਧੂ ਮੇਅਰ ਲੁਧਿਆਣਾ ਵੱਲੋਂ ਬੁੱਢੇ ਨਾਲੇ ਦੀ ਸਫ਼ਾਈ ਦਾ ਕੰਮ ਤੇਜ਼ੀ ਨਾਲ ਕਰਵਾਉਣ ਲਈ ਅੱਜ ਪੋਕਲੇਨ ਮਸ਼ੀਨਾਂ, ਜੇ.ਸੀ.ਬੀ ਰਾਹੀਂ ਅਤੇ ਟਿੱਪਰ ਲਗਾ ਕੇ ਵੱਡੇ ਪੱਧਰ ਤੇ ਬੁੱਢੇ ਨਾਲੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ,ਤਾਂ ਕਿ ਆਉਣ ਵਾਲੇ ਬਰਸਾਤੀ ਮੌਸਮ ਵਿੱਚ ਜਨਤਾ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹਰਪਾਲ ਸਿੰਘ ਨਿਮਾਣਾ, ਮੀਡੀਆ ਅਫਸਰ,ਮੇਅਰ ਦਫਤਰ ਅਨੁਸਾਰ ਇਸ ਮੌਕੇ ਮੈਡਮ ਕੇ.ਪੀ. ਬਰਾੜ ਆਈਏਐਸ ਕਮਿਸ਼ਨਰ ਨਗਰ ਨਿਗਮ ਲੁਧਿਆਣਾ,ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਸੀਨੀਅਰ ਡਿਪਟੀ ਮੇਅਰ,ਡਾਕਟਰ ਜੈ ਪ੍ਰਕਾਸ਼, ਸੀਨੀਅਰ ਕੌਸਲਰ, ਸ੍ਰੀ ਨਵਕਾਰ ਕਾਲਾ ਜੈਨ ਕੌਂਸਲਰ,ਸ੍ਰੀ ਅਨਿਲ ਮਲਹੋਤਰਾ ਕੌਸਲਰ, ਮੈਡਮ ਸੁਨੀਤਾ ਸ਼ਰਮਾ ਕੌਸਲਰ,ਸ੍ਰੀ ਰਾਜਿੰਦਰ ਸਿੰਘ(SE),ਸ੍ਰੀ ਰਵਿੰਦਰ ਗਰਗ,(ਐੱਸ.ਈ)ਓ ਐਂਡ ਐਮ ਸੈੱਲ,ਸ੍ਰੀ ਪ੍ਰਦੀਪ ਸਲੂਜਾ,ਐਕਸੀਅਨ, ਸ੍ਰੀ ਪ੍ਰਸ਼ੋਤਮ ਲਾਲ ਐੱਸ ਡੀ ਓ ਨਗਰ ਨਿਗਮ ਲੁਧਿਆਣਾ ਵੀ ਮੌਜੂਦ ਸਨ। ਇਥੇ ਜ਼ਿਕਰਯੋਗ ਹੈ ਕਿ ਆਉਣ ਵਾਲੇ ਬਰਸਾਤੀ ਮੌਸਮ ਨੂੰ ਦੇਖਦੇ ਹੋਏ ਪਿਛਲੇ ਦਿਨੀਂ ਸ੍ਰੀ ਬਲਕਾਰ ਸਿੰਘ ਸੰਧੂ,ਮੇਅਰ ਲੁਧਿਆਣਾ ਵੱਲੋਂ ਬੁੱਢੇ ਨਾਲੇ ਦੀ ਸਫਾਈ ਦੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਗਿਆ ਸੀ ਅਤੇ ਉਨ੍ਹਾਂ ਕੰਮ ਵਿਚ ਤੇਜ਼ੀ ਲਿਆਉਣ ਦੇ ਹੁਕਮ ਜਾਰੀ ਕੀਤੇ ਸਨ |