ਕੋਰੋਨਾ ਪੋਜ਼ੀਟਿਵ ਸੀ ਆਰ ਪੀ ਐਫ ਦੇ ਜਵਾਨ ਦੀ ਮੌਤ – 5 ਵਿਅਕਤੀਆਂ ਨੂੰ ਸਿਹਤਯਾਬ ਹੋਣ ਉਪਰੰਤ ਛੁੱਟੀ
ਨਿਊਜ਼ ਪੰਜਾਬ
ਲੁਧਿਆਣਾ 28 ਮਈ – ਸਿਵਲ ਸਰਜਨ ਲੁਧਿਆਣਾ ਡਾ.ਰਜੇਸ਼ ਕੁਮਾਰ ਬੱਗਾ ਨੇ cOvID – 19 ( ਕਰੋਨਾ ਵਾਇਰਸ ਬਿਮਾਰੀ ) ਦੀ ਤਾਜਾ ਸਥਿਤੀ ਬਾਰੇ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਜਿਲ੍ਹਾ ਲੁਧਿਆਣਾ ਅੰਦਰ ਅੱਜ ਤੱਕ ਸ਼ੱਕੀ ਮਰੀਜ਼ਾ ਦੀ ਗਿਣਤੀ 5430 ਹੈ । ਕੱਲ੍ਹ ਜ਼ੋ 147 ਸੈਂਪਲ ਭੇਜੇ ਗਏ ਸਨ , ਉਹਨਾਂ ਸੈਂਪਲਾਂ ਵਿੱਚੋਂ 42 ਸੈਪਲਾਂ ਦੀ ਰਿਪੋਰਟ ਕਰੋਨਾ ਨੈਗਟਿਵ ਅਤੇ 5 ਸੈਂਪਲਾਂ ਦੀ ਰਿਪੋਰਟ ਪੈਡਿੰਗ ਹੈ । ਅੱਜ ਇਕ ਵਿਅਕਤੀ ਜ਼ੋ ਕਿ ਪੀ.ਜੀ.ਆਈ. ਵੱਲੋਂ ਕਰੋਨਾ ਪੋਜਟਿਵ ਘੋਸ਼ਿਤ ਕੀਤਾ ਗਿਆ ਹੈ ਜੋ ਕਿ ਬਾਹਰਲੇ ਸੂਬੇ ਨਾਲ ਸਬੰਧਤ ਹੈ । ਇਸ ਤਰਾਂ ਅੱਜ ਤੱਕ ਬਾਹਰ ਜਿਲ੍ਹੇ / ਸੂਬਿਆ ਦੇ ਕੁੱਲ ਕਰੋਨਾ ਪੋਜਟਿਵ ਕੇਸ 88 ਹੋ ਗਏ ਹਨ । ਜਿਨ੍ਹਾਂ ‘ ਲੁਧਿਆਣਾ ਦੇ ਕੁੱਲ ਕਰੋਨਾ ਪੋਜਟਿਵ ਕੇਸ 181 ਹਨ । ਜਿਲ੍ਹਾ ਲੁਧਿਆਣਾ ਦੇ ਕੁੱਲ 5953 ਮਰੀਜਾ ਦੀ ਰਿਪੋਰਟ ਕਰਨਾ ਨੈਗਟਿਵ ਹੈ । 139 ਮਰੀਜਾ ਦੇ ਸੈਂਪਲ ਅੱਜ ਟੈਸਟ ਲਈ ਭੇਜੇ ਗਏ ਹਨ । ਅੱਜ 5 ਕਰੋਨਾ ਪੰਜਟਿਵ ਵਿਅਕਤੀਆਂ ਨੂੰ ਸਿਹਤਯਾਬ ਹੋਣ ਉਪਰੰਤ ਛੁੱਟੀ ਕਰ ਦਿੱਤੀ ਗਈ ਹੈ । ਇਹਨਾਂ ਸਿਹਤਯਾਬ ਵਿਅਕਤੀਆ ਵਿੱਚੋਂ 3 ਵਿਅਕਤੀ ਐਮ.ਸੀ.ਐਚ. ਵਰਧਮਾਨ , । ਸਿਵਲ ਹਸਪਤਾਲ ਅਤੇ 1 ਡੀ.ਐਮ.ਸੀ. ਹਸਪਤਾਲ ਵਿਖੇ ਦਾਖਲ ਸਨ । ਇਹ ਸਿਹਤਯਾਬ ਵਿਅਕਤੀ । ਹੈਬੋਵਾਲ , । ਮਿਲਰਗੰਜ , । ਸ਼ੇਰਪੁਰ , 1 ਪਿੰਡ ਲਲਤੋਂ ਜੋ ਕਿ ਲੁਧਿਆਣਾ ਨਾਲ ਸਬੰਧਤ ਹਨ ਅਤੇ । ਦਯਾ ਬਸਤੀ ਦਿੱਲੀ ਤੋਂ ਆਏ ਆਰ.ਪੀ.ਐਫ. ਦਾ ਜਵਾਨ ਹੈ ਜੋ ਕਿ ਬਾਹਰਲੇ ਸੂਬੇ ਨਾਲ ਸਬੰਧਤ ਹੈ । ਇਸ ਤਰਾਂ ਅੱਜ ਤੱਕ ਲੁਧਿਆਣਾ ਜਿਲ੍ਹੇ ਦੇ ਕੁੱਲ ਸਿਹਤਯਾਬ ਵਿਅਕਤੀਆ ਦੀ ਗਿਣਤੀ 44 ਹੈ । ਅੱਜ ਕਰੋਨਾ ਪੋਜਟਿਵ ਕੋਸ ਉਮਰ 49 ਸਾਲ ਜੋ ਕਿ ਕਰੋਲ ਬਾਗ ਜਲੰਧਰ ਦਾ ਵਾਸੀ ਸੀ ‘ ਅਤੇ ਆਰ.ਪੀ.ਐਫ.ਦਾ ਜਵਾਨ ਸੀ ਦੀ ਅੱਜ ਦੁਪਿਹਰ ਕਰੋਨਾ ਨਾਲ ਮੌਤ ਹੋ ਗਈ । ਉਹਨਾ ਦੱਸਿਆ ਕਿ 59 ਪਿਡ ਰਿਸਪੇਂਸ ਟੀਮਾਂ ਨੇ ਅੱਜ 124 ਲੋਕਾਂ ਦੀ ਸਕਰੀਨਿੰਗ ਕੀਤੀ ਜਿਨ੍ਹਾਂ ਵਿੱਚੋਂ 92 ਲੋਕਾਂ ਨੂੰ ਇਕਾਂਤ ਵਾਸ ਕੀਤਾ ਗਿਆ । ਡਾ . ਬੱਗਾ ਨੇ ਦੱਸਿਆ ਕਿ ਐਪੀਡੈਮਿਕ ਡੀਜੀਜ ਐਕਟ 1957 ਦੇ ਸਨਮੁੱਖ ਨੋਟੀਫੀਕੇਸ਼ਨ ਰਾਂਹੀ ਮਾਸਕ ਪਹਿਨਣਾ ਲਾਜਮੀ ਹੈ ਜੇਕਰ ਕੋਈ ਵਿਅਕਤੀ ਮਾਸਕ ਨਹੀਂ ਪਹਿਨੇਗਾ ਤਾਂ ਉਸਨੂੰ 200 / – ਰੁਪਏ ਜੁਰਮਾਨਾ ਕੀਤਾ ਜਾਵੇਗਾ । ਇਸੇ ਤਰਾਂ ਜੇਕਰ ਕੋਈ ਵਿਅਕਤੀ ਘਰ ਇਕਾਂਤਵਾਸ ਦੀ ਉਲੰਘਣਾ ਕਰੇਗਾ ਤਾਂ ਉਸਨੂੰ 500 / – ਰੁਪਏ ਜੁਰਮਾਨਾ ਅਤੇ ਜਨਤਕ ਥਾਂਵਾ ਤੇ ਥੁਕਣ ਦਾ 100 / – ਰੁਪਏ ਜੁਰਮਾਨਾ ਹੋਵੇਗਾ । ਉਹਨਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਚੰਗੇ ਨਾਗਰਿਕ ਬਣੋ |