‘ਆਪ’ MLA ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਪੁਲੀਸ ਨੇ ਹਰਿਆਣਾ ਤੋਂ ਕੀਤਾ ਗ੍ਰਿਫਤਾਰ, ਪੁਰਾਣੇ ਜਬਰ ਜਨਾਹ ਜ਼ੁਰਮ ‘ਚ ਹੋਈ ਗ੍ਰਿਫਤਾਰੀ

ਨਿਊਜ਼ ਪੰਜਾਬ

2 ਸਤੰਬਰ 2025

ਆਮ ਆਦਮੀ ਪਾਰਟੀ ਦੇ ਪਟਿਆਲਾ ਜ਼ਿਲ੍ਹੇ ਤੋਂ ਵਿਧਾਇਕ  ਹਰਮੀਤ ਸਿੰਘ ਪਠਾਣਮਾਜਰਾ ਜੋ ਕਿ ਪਿਛਲੇ ਸਮੇਂ ਕਾਫੀ ਵਿਵਾਦਾਂ ਚ ਰਹੇ ਹਨ ਅਤੇ ਉਹਨਾਂ ਨੇ ਨਜਾਇਜ਼ ਤੌਰ ਕਰਵਾਏ ਗਏ ਦੂਜੇ ਵਿਆਹ ਵਾਲੀ ਪਤਨੀ ਨੇ ਉਸ ਤੇ ਗੰਭੀਰ ਦੋਸ਼ ਵੀ ਲਾਏ ਸਨ । ਪਰ ਉਸ ਸਮੇਂ ਉਸ ਤੇ ਕੋਈ ਕਾਰਵਾਈ ਨਹੀਂ ਹੋਈ ਸੀ ।

ਹੁਣ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਮੇਰੀ ਸਾਬਕਾ ਪਤਨੀ ਨਾਲ ਸਬੰਧਤ ਇੱਕ ਪੁਰਾਣੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 376 (ਬਲਾਤਕਾਰ) ਤਹਿਤ ਕੇਸ ਦਰਜ ਕੀਤਾ ਹੈ। ਦਿੱਲੀ ਦੀ ‘ਆਪ’ ਟੀਮ ਪੰਜਾਬ ‘ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮੇਰੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।

ਪਠਾਨਮਾਜਰਾ ‘ਤੇ ਉਨ੍ਹਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ 2022 ਵਿੱਚ ਆਪਣੇ ਪਹਿਲੇ ਵਿਆਹ ਨੂੰ ਲੁਕਾਉਣ ਅਤੇ ਉਸ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਇਲਾਵਾ, ਉਹ ਇੱਕ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਸੁਰਖੀਆਂ ਵਿੱਚ ਸਨ।

ਦੱਸ ਦੇਈਏ ਕਿ 25 ਅਗਸਤ ਨੂੰ ਪਠਾਨਮਾਜਰਾ ਨੇ ਔਰਤ ਦੀ ਵੀਡੀਓ ਲੀਕ ਕਰਨ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।ਹਰਮੀਤ ਪਠਾਨਮਾਜਰਾ ਪੁਲਿਸ ਕਾਰਵਾਈ ਦੀ ਖ਼ਬਰ ਸੁਣਦੇ ਹੀ ਪੰਜਾਬ ਤੋਂ ਭੱਜ ਗਿਆ। ਉਹ ਹਰਿਆਣਾ ਵਿੱਚ ਲੁਕਿਆ ਹੋਇਆ ਸੀ। ਜਿਸ ਨੂੰ ਕਰਨਾਲ ਤੋਂ ਹਿਰਾਸਤ ਵਿੱਚ ਲਿਆ।