ਨਿਊਜ਼ ਪੰਜਾਬ
ਲੁਧਿਆਣਾ, 31 ਅਗਸਤ – ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਂਨੁੱਫੈਕਚਰਰਜ਼ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਦੇ ਪੰਜ ਮੈਂਬਰਾਂ ਵਿੱਚੋਂ ਇੱਕ ਚੌਣ ਅਧਿਕਾਰੀ ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਨੇ ਚੋਣਾਂ ਵਿੱਚ ਜਿੱਤੇ ਉਮੀਦਵਾਰਾਂ ਨੂੰ ਵਧਾਈ ਦੇਂਦਿਆਂ ਚੋਣਾਂ ਦੌਰਾਨ ਸਾਹਮਣੇ ਆਈਆਂ ਕਮੀਆਂ ਨੂੰ ਵੀ ਉਜਾਗਰ ਕੀਤਾ ਹੈ, ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਐਸੋਸੀਏਸ਼ਨ ਤੇ ਕਾਬਜ਼ ਹੋਣ ਲਈ ਕੁੱਝ ਅਜਿਹੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ ਜੋ ਐਸੋਸੀਏਸ਼ਨ ਦੇ ਸੰਸਥਾਪਕ ਸਾਇਕਲ ਉਦਯੋਗਪਤੀਆਂ ਦੇ ਸਪਨਿਆਂ ਨੂੰ ਤਾਂ ਖ਼ਤਮ ਕਰ ਹੀ ਰਹੀਆਂ ਹਨ ਨਾਲ ਹੀ ਆਪਣੇ ਨਿੱਜੀ ਹਿੱਤਾਂ ਲਈ ਐਸੋਸੀਏਸ਼ਨ ਦੇ ਵਿਧਾਨ ਦੀਆਂ ਸ਼ਰੇਆਮ ਧਜੀਆਂ ਵੀ ਉਡਾਅ ਰਹੇ ਹਨ,
ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਸਾਇਕਲ ਉਦਯੋਗ ਨਾਲ ਸਬੰਧਿਤ ਸਨਅਤਕਾਰ ਜੇ ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਂਨੁੱਫੈਕਚਰਰਜ਼ ਐਸੋਸੀਏਸ਼ਨ ਦੀ ਹੋਂਦ ਬਚਾਉਣਾ ਚਹੁੰਦੇ ਹਨ ਤਾਂ ਚੰਗੇ ਭਵਿੱਖ ਲਈ ਨਿਰਪੱਖਤਾ ਨਾਲ ਵਿਚਾਰ ਕਰਨ, ਉਨ੍ਹਾਂ ਕਿਹਾ ਕਿ ਚੋਣਾਂ ਲਈ ਜੋ ਕੁੱਝ ਹੋਇਆ ਉਹ ਸਾਰਾ ਕੁੱਝ ਜਨਤਕ ਨਹੀਂ ਕੀਤਾ ਜਾ ਸਕਦਾ, ਪਰ ਜੋ ਵਾਪਰ ਰਿਹਾ ਉਸ ਕਾਰਨ ਵੱਡੇ ਅਤੇ ਛੋਟੇ ਸਾਇਕਲ ਉਦਯੋਗ ਲਈ ਖਤਰੇ ਦਾ ਅਲਾਰਮ ਜਰੂਰ ਹਨ
ਉਨ੍ਹਾਂ ਕਿਹਾ ਦੋਨੋ ਗਰੁੱਪਾਂ ਦੇ ਮੁੱਖੀ ਪ੍ਰਧਾਨ ਹਰਸਿਮਰਨਜੀਤ ਸਿੰਘ ਲੱਕੀ ਅਤੇ ਸਾਬਕਾ ਪ੍ਰਧਾਨ ਸ੍ਰ. ਦਲਜੀਤ ਸਿੰਘ ਚਾਵਲਾ ਨੇ ਨਿਰਪੱਖ ਚੌਣ ਲਈ ਪੂਰਾ ਸਹਿਯੋਗ ਦਿੱਤਾ,
ਸ੍ਰ. ਬੈਨੀਪਾਲ ਨੇ ਉਨ੍ਹਾਂ ‘ ਬਾਹਰੀ ਸ਼ਕਤੀਆਂ ‘ ਬਾਰੇ ਵਧੇਰੇ ਜ਼ਿਕਰ ਕਰਨ ਤੋਂ ਗੁਰੇਜ਼ ਕੀਤਾ ਪਰ ਉਨ੍ਹਾਂ ਕਿਹਾ ਕਿਹਾ ਜਦੋਂ ਚੰਗੇ ਭਵਿੱਖ ਲਈ ਐਸੋਸੀਏਸ਼ਨ ਦੇ ਸ਼ੁੱਭ ਚਿੰਤਕ ਜੁੜਣਗੇ ਤਾਂ ਸਾਰਾ ਕੁੱਝ ਉਨ੍ਹਾਂ ਦੇ ਸਾਹਮਣੇ ਰੱਖਾਂਗਾ
