ਨਿਊਜ਼ ਪੰਜਾਬ
ਲੁਧਿਆਣਾ, 30 ਅਗਸਤ – ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਂਨੁੱਫੈਕਚਰਰਜ਼ ਐਸੋਸੀਏਸ਼ਨ ਦੀਆਂ ਹੋਇਆ ਚੋਣਾਂ ਵਿੱਚ ਜਿੱਤੇ ਉਮੀਦਵਾਰਾਂ ਨੂੰ ਚੌਣ ਅਧਿਕਾਰੀ ਸ੍ਰ. ਮਨਜਿੰਦਰ ਸਿੰਘ ਸਚਦੇਵਾ ਨੇ ਨਿਯੁਕਤੀ ਪੱਤਰ ਦਿੱਤੇ ਜਿਸ ਉਪਰੰਤ ਨਵੀਂ ਟੀਮ ਨੇ ਚਾਰਜ਼ ਸੰਭਾਲਿਆ
ਇਸ ਸਮੇਂ ਪ੍ਰਧਾਨ ਹਰਸਿਮਰਨਜੀਤ ਸਿੰਘ ਲੱਕੀ ਅਤੇ ਜਨਰਲ ਸਕੱਤਰ ਸ਼੍ਰੀ ਵਰੁਣ ਕਪੂਰ ਨੇ ਭਰੋਸਾ ਦਿੱਤਾ ਕਿ ਉਹ ਬਿਨਾਂ ਵਿਤਕਰੇ ਦੇ ਅਤੇ ਆਪਸੀ ਸਾਂਝ ਪਿਆਰ ਨਾਲ ਐਸੋਸੀਏਸ਼ਨ ਦੇ ਕੰਮ ਨੂੰ ਚਲਾਉਣਗੇ
ਮੁੱਖ ਚੌਣ ਅਧਿਕਾਰੀ ਸ੍ਰ. ਮਨਜਿੰਦਰ ਸਿੰਘ ਸਚਦੇਵਾ, ਮੈਂਬਰ ਸ੍ਰ. ਕੁਲਵਿੰਦਰ ਸਿੰਘ ਬੈਨੀਪਾਲ ਅਤੇ ਸ੍ਰ. ਸੁਖਵਿੰਦਰ ਸਿੰਘ ਮੇਘ ਸੰਜ਼ ਨੇ ਸ਼ਾਂਤਮਈ ਚੋਣਾਂ ਕਰਵਾਉਣ ਲਈ ਮਿਲੇ ਸਹਿਯੋਗ ਵਾਸਤੇ ਸਾਰਿਆਂ ਦਾ ਧੰਨਵਾਦ ਕੀਤਾ
ਪ੍ਰਧਾਨ ਹਰਸਿਮਰਨਜੀਤ ਸਿੰਘ ਲੱਕੀ, ਸੀਨੀਅਰ ਮੀਤ ਪ੍ਰਧਾਨ: ਜਸਵਿੰਦਰ ਸਿੰਘ ਠੁਕਰਾਲ, ਮੀਤ ਪ੍ਰਧਾਨ: ਇੰਦਰਜੀਤ ਸਿੰਘ ਨਵਯੁਗ, ਜਨਰਲ ਸਕੱਤਰ: ਵਰੁਣ ਕਪੂਰ, ਸਕੱਤਰ: ਰਜਿੰਦਰ ਸਿੰਘ ਸਰਹਾਲੀ, ਸੰਯੁਕਤ ਸਕੱਤਰ: ਸੁਰਿੰਦਰ ਪਾਲ ਸਿੰਘ ਸੋਨੂੰ ਮੱਕੜ ਨਾਜ਼, ਪ੍ਰਚਾਰ ਸਕੱਤਰ: ਮਨੋਜ ਦੂਆ, ਵਿੱਤ ਸਕੱਤਰ ਸਤਨਾਮ ਸਿੰਘ ਮੱਕੜ ਨੂੰ ਚੌਣ ਅਧਿਕਾਰੀ ਸ੍ਰ. ਮਨਜਿੰਦਰ ਸਿੰਘ ਸਚਦੇਵਾ ਨੇ ਅਹੁਦਿਆਂ ਲਈ ਚੁਣੇ ਜਾਣ ਦੇ ਪੱਤਰ ਸੌਂਪੇ

ਇਸ ਸਮੇਂ ਪ੍ਰਧਾਨ ਹਰਸਿਮਰਨਜੀਤ ਸਿੰਘ ਲੱਕੀ ਅਤੇ ਜਨਰਲ ਸਕੱਤਰ ਸ਼੍ਰੀ ਵਰੁਣ ਕਪੂਰ ਨੇ ਭਰੋਸਾ ਦਿੱਤਾ ਕਿ ਉਹ ਬਿਨਾਂ ਵਿਤਕਰੇ ਦੇ ਅਤੇ ਆਪਸੀ ਸਾਂਝ ਪਿਆਰ ਨਾਲ ਐਸੋਸੀਏਸ਼ਨ ਦੇ ਕੰਮ ਨੂੰ ਚਲਾਉਣਗੇ