UCPMA ਮਾਲੇਰਕੋਟਲਾ ਸਮਾਲ ਸਕੇਲ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਟੀਮ ਲੱਕੀ ਨੂੰ ਸਮਰੱਥਨ ਦੇਣ ਦਾ ਐਲਾਨ ਕਰ ਦਿੱਤਾ

ਮਾਲੇਰਕੋਟਲਾ : UCPMA ਦੀਆਂ ਚੋਣਾਂ ਵਿੱਚ ਯੂਨਾਈਟਿਡ ਅਲਾਇਸ ਗਰੁੱਪ ਦੀ ਟੀਮ ਲੱਕੀ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਮਾਲੇਰਕੋਟਲਾ ਸਮਾਲ ਸਕੇਲ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਟੀਮ ਲੱਕੀ ਨੂੰ ਸਮਰੱਥਨ ਦੇਣ ਦਾ ਐਲਾਨ ਕਰ ਦਿੱਤਾ

ਖੁੱਲ੍ਹ ਕੇ ਹਮਾਇਤ ਦਾ ਐਲਾਨ ਕੀਤਾ 

ਮਾਲੇਰਕੋਟਲਾ ਸਮਾਲ ਸਕੇਲ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਵਿੱਚ UCPMA ਦੇ 43 ਮੈਂਬਰ ਹਨ, ਜ੍ਹਿਨਾਂ ਵਿੱਚੋਂ ਟੀਮ ਲੱਕੀ ਨੂੰ ਸਮਰੱਥਨ ਦੇਣ ਲਈ ਸੱਦੀ ਮੀਟਿੰਗ ਵਿੱਚ 37 ਮੈਂਬਰ ਮੋਜ਼ੂਦ ਸਨ,

ਮਲੇਰਕੋਟਲਾ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਲਾਲ ਥਾਪਰ ਅਤੇ ਜਨਰਲ ਸਕੱਤਰ ਸੁਸ਼ੀਲ ਕੁਮਾਰ ਜੈਨ ਨੇ ਮੀਟਿੰਗ ਵਿੱਚ ਐਲਾਨ ਕੀਤਾ ਕਿ ਅਸੀ UCPMA ਚੋਣਾਂ ਵਿੱਚ ਹਰਸਿਮਰਜੀਤ ਸਿੰਘ ਲੱਕੀ ਪ੍ਰਧਾਨ, ਅਵਤਾਰ ਸਿੰਘ ਭੋਗਲ ਸੀਨੀਅਰ ਉਪ ਪ੍ਰਧਾਨ, ਇੰਦਰਜੀਤ ਸਿੰਘ ਨਵਯੁਗ ਉਪ ਪ੍ਰਧਾਨ, ਰਾਜੀਵ ਜੈਨ ਜਨਰਲ ਸਕੱਤਰ, ਰਜਿੰਦਰ ਸਿੰਘ ਸਰਹਾਲੀ ਸਕੱਤਰ, ਸੁਰਿੰਦਰ ਪਾਲ ਸਿੰਘ ਸੋਨੂੰ ਨਾਜ਼ ਸੰਯੁਕਤ ਸਕੱਤਰ, ਮਨੋਜ ਦੂਆ ਪ੍ਰਚਾਰ ਸਕੱਤਰ ਅਤੇ ਸਤਨਾਮ ਸਿੰਘ ਮੱਕੜ ਵਿਤ ਸਕਤਰ ਦੇ ਆਹੁਦੇ ਦੇ ਉਮੀਦਵਾਰਾਂ ਨੂੰ ਵੋਟਾ ਪਾਉਣ ਦਾ ਐਲਾਨ ਕਰਦੇ ਹਾਂ। ਮੀਟਿੰਗ ਵਿੱਚ ਯੂਨਾਈਟਿਡ ਅਲਾਇਸ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਹੇਠ ਸਾਰੀ ਲੱਕੀ ਟੀਮ ਮੋਜ਼ੂਦ ਸੀ, ਮਾਲੇਰਕੋਟਲਾ ਦੇ ਮੈਂਬਰਾਂ ਨੇ ਟੀਮ ਦਾ ਸੁਆਗਤ ਕਰਦਿਆਂ ਭਰਵੇ ਜੋਸ਼ ਦਾ ਪ੍ਰਗਟਾਵਾ ਕੀਤਾ,

ਮੀਟਿੰਗ ਨੂੰ ਸੰਬੋਧਿਨ ਕਰਦਿਆਂ ਗੁਰਮੀਤ ਸਿੰਘ ਕੁਲਾਰ, ਹਰਸਿਮਰਜੀਤ ਸਿੰਘ ਲੱਕੀ ਪ੍ਰਧਾਨ, ਅਵਤਾਰ ਸਿੰਘ ਭੋਗਲ ਸੀਨੀਅਰ ਉਪ ਪ੍ਰਧਾਨ, ਇੰਦਰਜੀਤ ਸਿੰਘ ਨਵਯੁਗ ਉਪ ਪ੍ਰਧਾਨ, ਰਾਜੀਵ ਜੈਨ ਜਨਰਲ ਸਕੱਤਰ, ਰਜਿੰਦਰ ਸਿੰਘ ਸਰਹਾਲੀ ਸਕੱਤਰ, ਸੁਰਿੰਦਰ ਪਾਲ ਸਿੰਘ ਸੋਨੂੰ ਨਾਜ਼ ਸੰਯੁਕਤ ਸਕੱਤਰ, ਮਨੋਜ ਦੂਆ ਪ੍ਰਚਾਰ ਸਕੱਤਰ ਅਤੇ ਸਤਨਾਮ ਸਿੰਘ ਮੱਕੜ ਵਿਤ ਸਕਤਰ ਨੇ ਮਾਲੇਰਕੋਟਲਾ ਸਮਾਲ ਸਕੇਲ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ

ਅਸੀ ਹਮੇਸ਼ਾ ਮੈਂਬਰਾਂ ਦਾ ਸਾਥ ਦਿੱਤਾ ਹੈ ਅਤੇ ਹਮੇਸ਼ਾ ਮਾਲੇਰਕੋਟਲਾ ਦੇ ਮੈਂਬਰਾਂ ਦੇ ਨਾਲ ਖੜ੍ਹੇ ਹਾਂ, ਮਲੇਰਕੋਟਲਾ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਲਾਲ ਥਾਪਰ ਅਤੇ ਜਨਰਲ ਸਕੱਤਰ ਸੁਸ਼ੀਲ ਕੁਮਾਰ ਜੈਨ ਨੇ ਆਗੂਆਂ ਦਾ ਟੀਮ ਲੱਕੀ ਦਾ ਮਲੇਰ ਕੋਟਲਾ ਪੁੱਜਣ ਲਈ ਧੰਨਵਾਦ ਕੀਤਾ