ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਕੀਰਤਨ ਅਤੇ ਜਪ ਤਪ ਸਮਾਗਮ ਹੋਏ – ਕੁਲਵਿੰਦਰ ਸਿੰਘ ਬੈਨੀਪਾਲ 

ਨਿਊਜ਼ ਪੰਜਾਬ

ਲੁਧਿਆਣਾ, 17 ਸਤੰਬਰ – ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਕੀਰਤਨ ਅਤੇ ਜਪ ਤਪ ਸਮਾਗਮ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ ਸ਼ਹਿਯੋਗ ਸਦਕਾ ਕਰਵਾਏ ਗਏ। ਸਵੇਰੇ ਨਿਤਨੇਮ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ, ਆਸਾ ਜੀ ਦੀ ਵਾਰ ਦਾ ਕੀਰਤਨ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਗਗਨਦੀਪ ਸਿੰਘ ਅਤੇ ਅਮਨਦੀਪ ਸਿੰਘ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਸ਼ਰਵਣ ਕਰਵਾਏ। ਅਤੇ ਮੀਤ ਗ੍ਰੰਥੀ ਗਿਆਨੀ ਮਹਿੰਦਰ ਸਿੰਘ ਲੁਧਿਆਣੇ ਵਾਲੀਆ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਗਤਾ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਵਾਰੇ ਸੰਗਤਾਂ ਨਾਲ ਵਿਚਾਰ ਸਾਝੈ ਕੀਤੇ।ਜਪ ਤਪ ਸਮਾਗਮ ਦੁਪਹਿਰ 12 ਵਜੈ ਆਰੰਭ ਕੀਤਾ ਗਿਆ ਜਿਸ ਵਿੱਚ ਜਪੁਜੀ ਸਾਹਿਬ, ਚੋਪਈ ਸਾਹਿਬ ਤੇ ਸੁਖਮਨੀ ਸਾਹਿਬ ਜੀ ਦੇ ਪਾਠ ਕਿਤੇ ਗਏ, ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਵਾਲੀ ਇਸਤ੍ਰੀ ਸਤਿਸੰਗ ਸਭਾ ਦੀਆ ਬੀਬੀਆਂ ਦੇ ਕੀਰਤਨੀ ਜੱਥੇ ਨੇ

ਇਲਾਹੀ ਬਾਣੀ ਦੇ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਅਤੇ ਸ਼ੰਗਤਾ ਨੇ ਭਾਰੀ ਗਿਣਤੀ ਵਿੱਚ ਸਮੂਲੀਅਤ ਕਰਕੇ ਇਲਾਹੀ ਬਾਣੀ ਦੇ ਕੀਰਤਨ ਸ੍ਰਵਣ ਕਰਕੇ ਆਪਣਾ ਜੀਵਨ ਸਫਲਾ ਕਿਤਾ। ਅਤੇ ਅਰਦਾਸ ਹੁਕਮਨਾਮੇ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਈਆਂ । ਅਤੇ ਸ਼ਾਮ ਦੇ ਸਮਾਗਮ ਵਿੱਚ ਰਹਿਰਾਸ ਸੋਧਰ ਦੀ ਚੌਕੀ ਤੋਂ ਬਾਅਦ ਭਾਈ ਭੁਪਿੰਦਰ ਸਿੰਘ ਜੀ ਮੁਸਾਫ਼ਿਰ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸ੍ਰਵਨ ਕਰਵਾਇਆ ਅਤੇ ਗੁਰੂ ਜੱਸ ਨਾਲ ਜੋੜੀਆਂਭਾਰੀ ਗਿਣਤੀ ਵਿੱਚ ਸੰਗਤਾਂ ਨੇ ਕੀਰਤਨ ਸ੍ਰਵਨ ਕੀਤਾ।

ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਮਲਕੀਤ ਸਿੰਘ ਅਤੇ ਜਗਮੋਹਨ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਭਾਈ ਭੁਪਿੰਦਰ ਸਿੰਘ ਮੁਸਾਫ਼ਿਰ ਦੇ ਕੀਰਤਨੀ ਜੱਥੇ ਦਾ ਸਨਮਾਨ ਕੀਤਾ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਇਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਅਤੇ ਸੰਗਤਾਂ ਨੂੰ ਟਾਈਮ ਸਿਰ ਗੁਰਦੁਵਾਰਾ ਪਉਂਚਕੇ ਕੀਰਤਨ ਅਤੇ ਕਥਾ ਦਾ ਆਨੰਦ ਮਾਨਣ ਅਤੇ ਆਪਣਾ ਜੀਵਨ ਸਫਲਾਂ ਕਰਨ ਵਾਸਤੇ ਪ੍ਰੇਰਤ ਕੀਤਾ।ਸੰਗਤਾਂ ਵਿੱਚ ਸ਼ਾਮਲ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੈਅਰਮੈਨ ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਦਰਸ਼ਨ ਸਿੰਘ ਜਗਮੋਹਨ ਸਿੰਘ ਸਰਬਜੀਤ ਸਿੰਘ ਚਗਰ ਮਲਕੀਤ ਸਿੰਘ ਯਸਪਾਲ ਸ਼ਿੰਘ ਗੁਰਦੀਪ ਸਿੰਘ ਕਾਲੜਾ ਰਜਿੰਦਰ ਸਿੰਘ ਭਾਟੀਆ ਜਗਮੋਹਨ ਸਿੰਘ ਬੀਬੀ ਮਨਜੀਤ ਕੌਰ ਬੀਬੀ ਕੁਲਜੀਤ ਕੌਰ ਬੀਬੀ ਸਿਮਰਨ ਕੌਰ ਅਮ੍ਰਿਤਪਾਲ ਕੌਰ ਬੀਬੀ ਬਲਵਿੰਦਰ ਕੌਰ ਬੱਤਰਾ ਬੀਬੀ ਕਰਮਜੀਤ ਕੌਰ ਰਵਿੰਦਰ ਕੌਰ ਰਹੈਜਾ ਬੀਬੀ ਦਵਿੰਦਰ ਕੌਰ ਬੀਬੀ ਗੁਰਪ੍ਰੀਤ ਕੌਰ ਖੁਰਾਨਾ, ਰਜਿੰਦਰ ਕੌਰ ਬੀਬੀ ਪਰਮਜੀਤ ਕੌਰ ਬਰਾੜ ਪਰਮਿੰਦਰ ਕੌਰ ਨਿਰਮਲ ਕੌਰ ਪਾਇਲ ਅਤੇ ਜਸਵਿੰਦਰ ਕੌਰ ਪਾਇਲ ਰਾਜਨੀਇੰਦਰ ਕੌਰ