ਨਿਊਜ਼ ਪੰਜਾਬ
ਲੁਧਿਆਣਾ : UCPMA ਦੀਆਂ ਚੋਣਾਂ ਵਿੱਚ ਯੂਨਾਈਟਿਡ ਅਲਾਇਸ ਗਰੁੱਪ ਦੀ ਟੀਮ ਲੱਕੀ ਨੇ ਅੱਜ ਮਿਕਸ ਲੈਂਡ ਇਲਾਕਿਆਂ ਦੇ ਨਾਲ ਨਾਲ ਫੌਕਲ ਪੁਆਇੰਟ ਵਿੱਚ ਜ਼ੋਰਦਾਰ ਐਂਟਰੀ ਕੀਤੀ ਜਿੱਥੇ UCPMA ਦੇ ਮੈਂਬਰਾਂ ਨੇ ਖੁੱਲ੍ਹ ਕੇ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ , 
ਮਿਕਸ ਲੈਂਡ ਇਲਾਕਿਆਂ ਵਿੱਚ ਟੀਮ ਲੱਕੀ ਦੇ ਹੱਕ ਵਿੱਚ ਤਾਂ ਹਨੇਰੀ ਚੱਲ ਹੀ ਰਹੀ ਹੈ, ਜਿੱਥੇ ਸਭ ਤੋਂ ਵੱਧ ਵੋਟਾਂ ਵਾਲੇ ਇਹਨਾਂ ਇਲਾਕਿਆਂ ਦਾ ਇੱਕ ਪਾਸੜ ਹੋਣਾ ਟੀਮ ਲੱਕੀ ਦੀ ਵੱਡੀ ਜਿੱਤ ਪ੍ਰਗਟਾਈ ਜਾ ਰਹੀ ਹੈ ਉੱਥੇ ਫੌਕਲ ਪੁਆਇੰਟ ਵਿੱਚ ਅੰਦਰਖਾਤੇ ਚੱਲ ਰਹੀਆਂ ਮੀਟਿੰਗਾਂ ਹੁਣ ਖੁੱਲ੍ਹ ਕੇ ਬਾਹਰ ਆ ਗਈਆਂ ਹਨ
ਯੂਨਾਈਟਿਡ ਅਲਾਇਸ ਦੇ ਸੀਨੀਅਰ ਆਗੂ ਸ੍ਰ. ਗੁਰਮੀਤ ਸਿੰਘ ਕੁਲਾਰ, ਸ਼੍ਰੀ ਜਤਿੰਦਰ ਮਿੱਤਲ ਅਤੇ ਯੁਵਰਾਜ ਛਾਬੜਾ ਵੱਲੋਂ ਟੀਮ ਲੱਕੀ ਦੇ ਨਾਲ ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ ਵੋਟਰ ਮੈਂਬਰਾਂ ਨੇ ਯੂਸੀਪੀਐਮਏ ਦੀਆ ਆਉਣ ਵਾਲੀਆਂ ਚੋਣਾਂ ਲਈ ਪ੍ਰਧਾਨ ਦੇ ਉਮੀਦਵਾਰ ਹਰਸਿਮਰਜੀਤ ਸਿੰਘ ਲਕੀ ਦੀ ਪੂਰੀ ਟੀਮ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ । ਢਾਲਸਨ ਸਾਇਕਲ ਅਤੇ ਹੋਰ ਕੰਪਨੀਆਂ ਵਿੱਚ ਹੋਈਆਂ ਮੀਟਿੰਗਾਂ ਵਿੱਚ ਸ੍ਰ. ਗੁਰਮੀਤ ਸਿੰਘ ਕੁਲਾਰ ਅਤੇ ਸ਼੍ਰੀ ਜਤਿੰਦਰ ਮਿੱਤਲ ਨੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਵਿੱਚ ਜੋ ਕੰਮ ਯੂਨਾਈਟਿਡ ਅਲਾਇਸ ਨੇ ਕੀਤੇ ਹਨ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ, ਆਗੂਆਂ ਨੇ ਦਾਹਵਾ ਕੀਤਾ ਕਿ ਟੀਮ ਲੱਕੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ
ਵੋਟਰਾਂ ਨੇ ਹਰਸਿਮਰਜੀਤ ਸਿੰਘ ਲੱਕੀ ਪ੍ਰਧਾਨ, ਅਵਤਾਰ ਸਿੰਘ ਭੋਗਲ ਸੀਨੀਅਰ ਉਪ ਪ੍ਰਧਾਨ, ਇੰਦਰਜੀਤ ਸਿੰਘ ਨਵਯੁਗ ਉਪ ਪ੍ਰਧਾਨ, ਰਾਜੀਵ ਜੈਨ ਜਨਰਲ ਸਕੱਤਰ, ਰਜਿੰਦਰ ਸਿੰਘ ਸਰਹਾਲੀ ਸਕੱਤਰ, ਸੁਰਿੰਦਰ ਪਾਲ ਸਿੰਘ ਸੋਨੂੰ ਨਾਜ਼ ਸੰਯੁਕਤ ਸਕੱਤਰ, ਮਨੋਜ ਦੂਆ ਪ੍ਰਚਾਰ ਸਕੱਤਰ, ਸਤਨਾਮ ਸਿੰਘ ਮੱਕੜ ਵਿਤ ਸਕਤਰ ਦੇ ਆਹੁਦੇ ਦੇ ਉਮੀਦਵਾਰ ਨੂੰ ਵੋਟਾ ਪਾਉਣ ਦਾ ਐਲਾਨ ਕੀਤਾ।

