ਅੰਮ੍ਰਿਤਸਰ’ਚ ਸ਼ਾਰਟ ਸਰਕਟ ਕਾਰਨ ਫੈਕਟਰੀ ਨੂੰ ਲੱਗੀ ਭਿਆਨਕ ਅੱਗ ਲੱਖਾ ਦਾ ਸਮਾਨ ਸੜ ਕੇ ਸੁਆਹ

ਨਿਊਜ਼ ਪੰਜਾਬ

25 ਅਗਸਤ 2025

ਅੰਮ੍ਰਿਤਸਰ-ਧਾਪਈ ਰੋਡ ‘ਤੇ ਸਥਿਤ ਕੁਨਾਲ ਕਢਾਈ ਵਿੱਚ ਦੁਪਹਿਰ 1:30 ਵਜੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗਣ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫੈਕਟਰੀ ਮਾਲਕ ਗੌਰਵ ਨੇ ਦੱਸਿਆ ਕਿ ਸੋਮਵਾਰ ਨੂੰ ਛੁੱਟੀ ਹੋਣ ਕਾਰਨ ਉਹ ਘਰ ‘ਤੇ ਮੌਜੂਦ ਸੀ। ਫੈਕਟਰੀ ਦੇ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਇਸ ਬਾਰੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ 40 ਲੱਖ ਦੀ ਨਵੀਂ ਕਢਾਈ ਮਸ਼ੀਨ ਅਤੇ ਲੱਖਾਂ ਰੁਪਏ ਦੇ ਕੱਪੜੇ ਸੜ ਕੇ ਸੁਆਹ ਹੋ ਗਏ।