ਪੰਜਾਬ ਪੁਲਿਸ ਨੇ ਅੱਤਵਾਦ ਦੀ ਵੱਡੀ ਸਾਜ਼ਿਸ਼ ਕੀਤੀ ਨਾਕਾਮ,4 ਹੈਂਡ ਗ੍ਰਨੇਡ, 2 ਕਿਲੋ RDX ਅਤੇ IED ਸਮੇਤ ਇੱਕ ਆਰੋਪੀ ਗ੍ਰਿਫਤਾਰ 

ਨਿਊਜ਼ ਪੰਜਾਬ

25 ਅਗਸਤ 2025

ਪੰਜਾਬ ਪੁਲਿਸ ਨੇ ਬਟਾਲਾ ਤੋਂ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਕਾਰਵਾਈ ਦੌਰਾਨ ਪੁਲਿਸ ਨੇ ਚਾਰ ਹੈਂਡ ਗ੍ਰਨੇਡ (SPL HGR-84), ਦੋ ਕਿਲੋ RDX ਅਧਾਰਤ IED ਅਤੇ ਸੰਚਾਰ ਉਪਕਰਣ ਬਰਾਮਦ ਕੀਤੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਪੂਰੀ ਵਾਰਦਾਤ ਦੀ ਸਾਜਿਸ਼ ਬ੍ਰਿਟੇਨ ‘ਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਅੱਤਵਾਦੀ ਨਿਸ਼ਾਨ ਸਿੰਘ ਉਰਫ ਨਿਸ਼ਾਨ ਜੋਡੀਆ ਵੱਲੋਂ ਰਚੀ ਗਈ ਸੀ।

ਇਸ ਦੇ ਪਿੱਛੇ ਪਾਕਿਸਤਾਨ ਸਥਿਤ ISI ਸਮਰਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਹੱਥ ਦੱਸਿਆ ਜਾ ਰਿਹਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਬਰਾਮਦਗੀ ਤੋਂ ਬਾਅਦ ਬਟਾਲਾ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਕਾਰਵਾਈ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਅੱਤਵਾਦੀ ਸੰਗਠਨ ਪੰਜਾਬ ਵਿੱਚ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ ਪਰ ਪੁਲਿਸ ਦੀ ਚੌਕਸੀ ਕਾਰਨ ਇਸਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਗਿਆ।

ਪੁਲਿਸ ਨੇ ਇਹ ਸਾਰੇ ਵਿਸਫੋਟਕ ਬਟਾਲਾ ਦੇ ਬਾਲਾਪੁਰ ਪਿੰਡ ਦੇ ਨੇੜੇ ਤੋਂ ਬਰਾਮਦ ਕੀਤੇ ਹਨ। ਹੁਣ ਤੱਕ ਇੱਕ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਉਸਦਾ ਦੂਜਾ ਸਾਥੀ ਫਰਾਰ ਹੈ। ਦੂਜੇ ਆਰੋਪੀ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।