ਪੰਜਾਬ, ਮੁੱਖ ਖ਼ਬਰਾਂ ਪੰਜਾਬ ਸਰਕਾਰ ਵੱਲੋਂ ਬਹਾਦਰਗੜ੍ਹ-ਘਨੌਰ ਸੜਕ ਦੇ ਨਵੀਨੀਕਰਨ ਲਈ 15 ਕਰੋੜ ਦੀ ਮਨਜ਼ੂਰੀ August 15, 2025August 15, 2025 ਨਿਊਜ਼ ਪੰਜਾਬ 15 ਅਗਸਤ 2025 ਪੰਜਾਬ ਸਰਕਾਰ ਵੱਲੋਂ ਆਵਾਜਾਈ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਸੜਕਾਂ ਦੇ ਨਵੀਨੀਕਰਨ ਅਤੇ ਨਿਰਮਾਣ ਪ੍ਰੋਜੈਕਟ ਜਾਰੀ ਹਨ। ਇਸ ਸਿਲਸਿਲੇ ਵਿੱਚ, ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ 15 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਬਹਾਦਰਗੜ੍ਹ-ਘਨੌਰ-ਵਾਇਆ ਚਪੜ-ਮੰਘੌਲੀ ਅਤੇ ਬਹਾਦਰਗੜ੍ਹ-ਘਨੌਰ-ਸ਼ੰਭੂ ਸੜਕ ਦਾ ਨੀਂਹ ਪੱਥਰ ਪਿੰਡ ਚਪੜ ਵਿਖੇ ਰੱਖਿਆ। ਇਸ ਮੌਕੇ ਘਨੌਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਸ. ਗੁਰਲਾਲ ਸਿੰਘ ਘਨੌਰ ਵੀ ਹਾਜ਼ਰ ਸਨ। ਮੰਤਰੀ ਈ.ਟੀ.ਓ. ਨੇ ਦੱਸਿਆ ਕਿ 13.45 ਕਿਲੋਮੀਟਰ ਲੰਬੀ ਇਹ ਸੜਕ ਪੰਜਾਬ ਅਤੇ ਹਰਿਆਣਾ ਰਾਜ ਨੂੰ ਜੋੜਦੀ ਹੈ ਅਤੇ ਉਦਯੋਗਿਕ ਦਰਿਸ਼ਟੀ ਨਾਲ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਰੂਟ ’ਤੇ ਕਈ ਉਦਯੋਗਿਕ ਇਕਾਈਆਂ ਸਥਿਤ ਹਨ। ਹੜ੍ਹਾਂ ਕਾਰਨ ਸੜਕ ਨੂੰ ਭਾਰੀ ਨੁਕਸਾਨ ਹੋਇਆ ਸੀ, ਜਿਸ ਨਾਲ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਸਰਕਾਰ ਨੇ ਲੋਕਾਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੇ ਨਵੀਨੀਕਰਨ ਲਈ ਮਨਜ਼ੂਰੀ ਦਿੱਤੀ ਹੈ। ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਮਨੋਰਥ ਹੈ ਕਿ ਪੰਜਾਬ ਵਿੱਚ ਕੋਈ ਵੀ ਸੜਕ ਖਰਾਬ ਹਾਲਤ ਵਿੱਚ ਨਾ ਹੋਵੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸੁਚੱਜੀ ਆਵਾਜਾਈ ਸਰਕਾਰ ਦੀ ਪ੍ਰਾਇਰਟੀ ਹੈ ਅਤੇ ਇਹ ਪ੍ਰਾਜੈਕਟ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ। ਇਹ ਸੜਕ ਨਿਰਮਾਣ ਨਾ ਸਿਰਫ ਇਲਾਕਾ ਵਸਨੀਕਾਂ ਲਈ ਆਸਾਨ ਯਾਤਰਾ ਸੁਨਿਸ਼ਚਿਤ ਕਰੇਗਾ, ਸਗੋਂ ਆਸ-ਪਾਸ ਦੇ ਵਪਾਰ ਤੇ ਉਦਯੋਗਾਂ ਨੂੰ ਵੀ ਨਵੀਂ ਗਤੀ ਦੇਵੇਗਾ। ਨੀਂਹ ਪੱਥਰ ਸਮਾਰੋਹ ਵਿੱਚ ਵਧੀਕ ਡਿਪਟੀ ਕਮਿਸਨਰ ਇਸ਼ਾ ਸਿੰਗਲ, ਐਸ.ਡੀ.ਐਮ. ਅਵਿਕੇਸ਼ ਗੁਪਤਾ, ਪੰਚਾਇਤੀ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ।.
ਪੰਜਾਬ ਵਿੱਚ ਸਵੈ-ਗਣਨਾ ਮੁਹਿੰਮ ਦੀ ਸ਼ੁਰੂਆਤ, 14 ਮਈ ਤੱਕ ਔਨਲਾਈਨ ਡੇਟਾ ਭਰਨ ਦਾ ਮੌਕਾ ਨਿਊਜ਼ ਪੰਜਾਬ 30 ਅਪ੍ਰੈਲ 2026 ਪੰਜਾਬ ਵਿੱਚ ਅੱਜ 30 ਅਪ੍ਰੈਲ ਤੋਂ ਸਵੈ-ਗਣਨਾ ਦੀ ਮੁਹਿੰਮ ਸ਼ੁਰੂ ਹੋ ਗਈ ਹੈ, ਜਿਸ ਦੀ…
ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 19 ਫਰਵਰੀ ਨੂੰ ਬਸੰਤ ਰਾਗ ਕੀਰਤਨ ਦਰਬਾਰ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ…
ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਦਾ ਆਗਾਜ਼:ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਨਾਲ ਨਿਵਾਜੇ ਲਿਖਾਰੀ ਨਿਊਜ਼ ਪੰਜਾਬ ਪਟਿਆਲਾ 1 ਨਵੰਬਰ,2025 ਪੰਜਾਬ ਸਰਕਾਰ ਦੀ ਰਹਿਨੁਮਾਈ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਪੰਜਾਬ ਦਿਵਸ ਮੌਕੇ ਡਾਇਰੈਕਟਰ ਜਸਵੰਤ…