ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਰੀਦਕੋਟ ਵਿਖੇ ਲਹਿਰਾਇਆ ਕੌਮੀ ਤਿਰੰਗਾ ਝੰਡਾ,ਮਾਨ ਨੇ ਕਿਹਾ- ਦੇਸ਼ ਦੀ ਆਜ਼ਾਦੀ ‘ਚ 80 ਫ਼ੀਸਦੀ ਯੋਗਦਾਨ ਪੰਜਾਬੀਆਂ ਦਾ

ਨਿਊਜ਼ ਪੰਜਾਬ

15 ਅਗਸਤ 2025

ਪੰਜਾਬ ਸਰਕਾਰ ਦਾ ਸੁਤੰਤਰਤਾ ਦਿਵਸ ‘ਤੇ ਰਾਜ ਪੱਧਰੀ ਸਮਾਗਮ ਫਰੀਦਕੋਟ ਵਿੱਚ ਹੋ ਰਿਹਾ ਹੈ। ਇੱਥੇ CM ਭਗਵੰਤ ਮਾਨ ਨੇ ਨਹਿਰੂ ਸਟੇਡੀਅਮ ਵਿੱਚ ਝੰਡਾ ਲਹਿਰਾਇਆ। ਇਸ ਤੋਂ ਬਾਅਦ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ।

ਅਪਣੇ ਭਾਸ਼ਣ ਵਿੱਚ CM ਮਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ 80 ਫ਼ੀਸਦੀ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਹਨ। ਉਸ ਵੇਲੇ ਇੱਥੇ ਲਾਸ਼ਾਂ ਨਾਲ ਭਰੀਆਂ ਰੇਲਗੱਡੀਆਂ ਆਈਆਂ ਸਨ। ਉਨ੍ਹਾਂ ਕਿਹਾ ਕਿ ਇਹ ਆਜ਼ਾਦੀ ਸਾਨੂੰ ਬਹੁਤ ਮਹਿੰਗੀ ਪਈ ਹੈ। ਹੁਣ ਭਾਈਚਾਰੇ ਨੂੰ ਬਣਾਈ ਰੱਖਣ ਲਈ ਮੈਂ ਅਖੀਰੀ ਸਾਹ ਤੱਕ ਮਿਹਨਤ ਕਰਾਂਗਾ।ਸਵੇਰੇ CM ਮਾਨ ਪਹਿਲਾਂ ਇਤਿਹਾਸਿਕ ਗੁਰਦੁਆਰਾ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਏ। ਫਿਰ ਉਹ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ।