ਕੋਰੋਨਾ ਮਹਾਂਮਾਰੀ ਨਾਲ ਟੱਕਰ ਲੈਣ ਵਿਚ ਵੀ ਪੰਜਾਬੀ ਰਹੇ ਹਨ ਮੋਹਰੀ – ਵੇਖੋ ਦੇਸ਼ ਅਤੇ ਵਿਸ਼ਵ ਦਾ ਰਿਕਾਰਡ

ਨਿਊਜ਼ ਪੰਜਾਬ

ਨਵੀ ਦਿੱਲੀ , 25 ਮਈ – ਦੇਸ਼ ਵਿਚ ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਵੇਲੇ ਤੋਂ ਹੁਣ ਤੱਕ ਪੰਜਾਬ ਰਾਜ ਦੇਸ਼ ਦੇ ਦੂਜੇ ਸੂਬਿਆਂ ਨਾਲੋਂ COVID – 19 ਦੇ ਬਚਾਅ ਵਿੱਚ ਬਹੁਤ ਚੰਗੀ ਸਥਿਤੀ ਵਿੱਚ ਰਿਹਾ ਹੈ | ਪੰਜਾਬ ਸਰਕਾਰ ਵਲੋਂ ਜਾਰੀ ਇੱਕ ਰਿਪੋਰਟ ਵਿੱਚ ਇਸ ਸਥਿਤੀ ਦਾ ਮੁਲਾਂਕਣ ਕੀਤਾ ਗਿਆ ਹੈ | ਵਿਸ਼ਵ ਵਿੱਚ ਕਲ 24 ਮਈ ਤੱਕ 5471145 ਮਰੀਜ਼ਾ ਦੇ ਮੁਕਾਬਲੇ ਭਾਰਤ ਵਿੱਚ ਮਰੀਜ਼ਾਂ ਦੀ ਗਿਣਤੀ 138536 ਸੀ ਜਦੋ ਕਿ ਪੰਜਾਬ ਵਿੱਚ ਇੱਹ ਗਿਣਤੀ 2060 ਸੀ | ਮੌਤਾਂ ਦੀ ਗਿਣਤੀ ਵਿਸ਼ਵ ਵਿੱਚ 345797 , ਭਾਰਤ ਵਿੱਚ 4023 ਅਤੇ ਪੰਜਾਬ ਵਿੱਚ 40 ਸੀ | ਕਲ ਦੀ ਇੱਕ ਦਿਨ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ 156 ਮੌਤਾਂ ਦੇ ਮੁਕਾਬਲੇ ਪੰਜਾਬ ਵਿੱਚ ਇੱਕ ਮੌਤ ਹੋਈ | ਦੇਸ਼ ਅਤੇ ਵਿਸ਼ਵ ਵਿੱਚ ਰਿਕਵਰੀ 42 ਪ੍ਰਤੀਸ਼ਤ ਦੇ ਮੁਕਾਬਲੇ ਪੰਜਾਬ ਵਿੱਚ 92 ਪ੍ਰਤੀਸ਼ਤ ਹੈ |
ਹੋਰ ਵੀ ਵਿਸਥਾਰ ਨਾਲ ਪੜ੍ਹੋ ਪੂਰੇ ਅੰਕੜੇ — ਇੱਸ ਲਿੰਕ ਨੂੰ ਟੱਚ ਕਰੋ —-                                                                                Punjab COVID 19 Status Report_24_05_2020