ਦਿੱਲੀ ਦੀ ਪ੍ਰਸਿੱਧ ਜਾਮਾ ਮਸਜਿਦ ਵਿਚ ‘ ਈਦ ਉਲ ਫਿਤਰ ‘ ਦੇ ਤਿਉਹਾਰ ਤੋਂ ਪਹਿਲਾਂ ਸੈਨੇਟਾਈਜ਼ ਕਰਨ ਦੀ ਸੇਵਾ ਸਿੱਖ ਨੌਜਵਾਨਾਂ ਦੇ ਇੱਕ ਜੱਥੇ ਵਲੋਂ ਕੀਤੀ ਗਈ – ਵੇਖੋ ਵੀਡਿਓ

ਨਿਊਜ਼ ਪੰਜਾਬ

ਨਵੀ ਦਿੱਲੀ , 25 ਮਈ – ਮੁਸਲਮ ਧਰਮ ਦਾ ਇੱਕ ਪਵਿੱਤਰ ਤਿਓਹਾਰ ‘ ਈਦ ਉਲ ਫਿਤਰ ‘ ਰਮਜ਼ਾਨ ਮਹੀਨੇ ਦੀ ਸਮਾਪਤੀ ਤੋਂ ਬਾਅਦ ਚੰਦਰਮਾ ਨੂੰ ਵੇਖ ਕੇ ਮਨਾਉਣ ਦੀ ਪ੍ਰੰਪਰਾ ਹੈ | ਦੁਨੀਆ ਦੇ ਕਈ ਮੁਲਕਾਂ ਵਿਚ ਇਸ ਨੂੰ ਮਨਾਉਣ ਦਾ ਸਮਾਂ ਚੰਦਰਮਾ ਨਾਲ ਜੁੜਿਆ ਹੋਣ ਕਾਰਨ ਇੱਕ ਦਿਨ ਅਗੇ – ਪਿਛੇ ਹੁੰਦਾ ਹੈ |
ਦਿੱਲੀ ਦੀ ਪ੍ਰਸਿੱਧ ਜਾਮਾ ਮਸਜਿਦ ਵਿਚ ‘ ਈਦ ਉਲ ਫਿਤਰ ‘ ਦਾ ਤਿਉਹਾਰ ਬਹੁਤ ਵਡੇ ਪੱਧਰ ਤੇ ਮਨਾਇਆ ਜਾਂਦਾ ਉਥੇ ਕੋਰੋਨਾ ਮਹਾਂਮਾਰੀ ਕਾਰਨ ਸ਼ਰਧਾਲੂਆਂ ਨੂੰ ਸੁਰਖਿਅਤ ਰੱਖਣ ਲਈ ਵੱਡੇ ਪੱਧਰ ਤੇ ਸੈਨੇਟਾਈਜ਼ ਕਰਨ ਦੀ ਸੇਵਾ ਸਿੱਖ ਨੌਜਵਾਨਾਂ ਦੇ ਇੱਕ ਜੱਥੇ ਵਲੋਂ ਕੀਤੀ ਗਈ | ਕੇਂਦਰੀ ਮੰਤਰੀ ਸਰਦਾਰ ਹਰਦੀਪ ਸਿੰਘ ਪੂਰੀ ਨੇ ਆਪਣੇ ਟਵੀਟ ਤੇ ਇੱਹ ਵੀਡਿਓ ਪਾਉਂਦੇ ਹੋਏ ਸਿੱਖ ਗੁਰੂਆਂ ਦੇ ਸਾਂਝੀ ਵਾਲਤਾ ਦੇ ਸੰਦੇਸ਼ ਦੇ ਨਾਲ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ ਹਨ |