ਧਾਰਮਿਕ ਸੇਵਾ ਦੇ ਦੂਜੇ ਦਿਨ ਹਰਜੋਤ ਬੈਂਸ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਨਵੀਂ ਦਿੱਲੀ ਚ ਕੀਤੀ ਜੋੜਿਆ ਦੀ ਸੇਵਾ

ਨਵੀਂ ਦਿੱਲੀ, 7 August

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੇਵਾ ਲਈ ਪੁੱਜੇ । ਪਹਿਲਾਂ ਉਹਨਾਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਦਰਬਾਰ ਸਾਹਿਬ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਦੇਗ ਕਰਵਾ ਕੇ ਭੁੱਲ ਬਖਸ਼ਾਉਣ ਦੀ ਅਰਦਾਸ ਕੀਤੀ ਤੇ ਬਾਅਦ ਵਿੱਚ ਉਹਨਾਂ ਜੋੜੇ ਸਾਫ ਕਰਨ ਦੀ ਜੋੜਾ ਘਰ ਚ ਸੇਵਾ ਕੀਤੀ ।

ਦੱਸਣ ਯੋਗ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ੍ਰੀਨਗਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਮਾਗਮਾਂ ਦੇ ਸੰਬੰਧ ਵਿੱਚ ਕਰਵਾਏ ਗਏ ਕਵੀ ਦਰਬਾਰ ਵਿਖੇ ਗਾਇਕ ਬੀਰ ਸਿੰਘ ਵੱਲੋਂ ਭੰਗੜੇ ਪਾਉਣ ਤੇ ਸਖਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਸੀ ਤੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਉਪਰੰਤ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਧਾਰਮਿਕ ਸਜ਼ਾ ਤਨਖਾਹ ਸੁਣਾਈ ਗਈ ਸੀ। ਭਾਵੇਂ ਕਿ ਕੱਲ੍ਹ ਸਿੱਖਿਆ ਮੰਤਰੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਲਗਾਈ ਗਈ ਸੇਵਾ ਦੇ ਪਹਿਲੇ ਦਿਨ ਉਹਨਾਂ ਨੇ ਗੁਰਦੁਆਰਾ ਗੁਰੂ ਕਾ ਮਹੱਲ ਤੋ ਇਲਾਵਾ ਬਾਬਾ ਬਕਾਲਾ ਵਿਖੇ ਸੇਵਾ ਕੀਤੀ ਤੇ ਅੱਜ ਦੂਜੇ ਦਿਨ ਉਹ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਪੁੱਜੇ ਹੋਏ ਹਨ।